ਘਨੌਲੀ, (ਸ਼ਰਮਾ)- ਸਥਾਨਕ ਭਾਖਡ਼ਾ ਨਹਿਰ ਵਿਚੋਂ ਇਕ 34-35 ਸਾਲ ਦੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਪੁਲਸ ਚੌਕੀ ਘਨੌਲੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਅਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਭਰਤਗਡ਼੍ਹ ਵੱਲੋਂ ਸਥਾਨਕ ਭਾਖਡ਼ਾ ਨਹਿਰ ਵਿਚ ਇਕ ਲਾਸ਼ ਰੁਡ਼੍ਹਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗੋਤਾਖੋਰਾਂ ਦੀ ਮਦਦ ਨਾਲ ਉਕਤ ਲਾਸ਼ ਨੂੰ ਬਾਹਰ ਕੱਢਣ ਉਪਰੰਤ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਤੱਕ ਸਰਕਾਰੀ ਹਸਪਤਾਲ ਰੂਪਨਗਰ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।
ਅਮਰਨਾਥ ਯਾਤਰੀਆਂ ’ਤੇ ਹਮਲਾ ਕਰਨ ਵਾਲੇ ਟੋਲ ਪਲਾਜ਼ਾ ਦੇ ਤਿੰਨ ਵਰਕਰ ਗ੍ਰਿਫ਼ਤਾਰ
NEXT STORY