ਦਸੂਹਾ, (ਝਾਵਰ)- ਅੱਜ ਦੁਪਹਿਰੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਕੁਝ ਹਥਿਆਰਬੰਦ ਵਿਅਕਤੀਆਂ ਨੇ ਵਿਜੈ ਮਾਲ ਨੂੰ ਜਾਂਦੇ ਰਸਤੇ ਦੇ ਗੇਟ, ਉਸ ਦੇ ਪਿੱਲਰਾਂ ਅਤੇ ਕੰਧਾਂ ਨੂੰ ਜ਼ਬਰਦਸਤੀ ਤੋਡ਼ ਦਿੱਤਾ, ਜਿਸ ਨਾਲ ਗਾਹਕਾਂ ਅਤੇ ਬਾਜ਼ਾਰ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਮਾਲ ਦੇ ਮਾਲਕ ਵਿਜੈ ਸ਼ਰਮਾ ਅਤੇ ਅਸ਼ਵਨੀ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਮੀਤ ਸਿੰਘ ਆਪਣੇ 7-8 ਸਾਥੀਆਂ ਨੂੰ ਨਾਲ ਲੈ ਕੇ ਅਤੇ ਹਥਿਆਰਬੰਦ ਹੋ ਕੇ ਆਇਆ। ਉਨ੍ਹਾਂ ਸਾਨੂੰ ਧਮਕੀਆਂ ਦਿੰਦੇ ਹੋਏ ਗੇਟ ਤੇ ਕੰਧਾਂ ਦੀ ਭੰਨ-ਤੋੜ ਕੀਤੀ ਅਤੇ ਲਾਏ ਫਲੈਕਸ ਪਾਡ਼ ਦਿੱਤੇ। ਮੈਂ ਮਾਲ ਦੀ ਦੂਜੀ ਮੰਜ਼ਿਲ ’ਤੇ ਖੜ੍ਹਾ ਸੀ, ਤਾਂ ਉਨ੍ਹਾਂ ਮੈਨੂੰ ਧਮਕੀਆਂ ਦਿੱਤੀਆਂ ਅਤੇ ਲਲਕਾਰੇ ਮਾਰੇ। ਮੈਂ ਡਰਦਾ ਮਾਰਾ ਹੇਠਾਂ ਨਾ ਆਇਆ ਕਿ ਕਿਤੇ ਇਹ ਮੇਰਾ ਜਾਨੀ ਨੁਕਸਾਨ ਹੀ ਨਾ ਕਰ ਦੇਣ। ਹਥਿਆਰਬੰਦਾਂ ਦੀ ਕਾਰਵਾਈ ਅਤੇ ਲਲਕਾਰੇ ਸੁਣ ਕੇ ਮਾਲ ਵਿਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਇਸ ਸਬੰਧੀ ਅਸੀਂ ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾਡ਼ ਨੂੰ ਸੂਚਿਤ ਕੀਤਾ ਤਾਂ ਸਬ-ਇੰਸਪੈਕਟਰ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ।
ਜਦੋਂ ਇਸ ਸਬੰਧੀ ਜਾਂਚ ਅਧਿਕਾਰੀ ਸਬ-ਇੰਸਪੈਕਟਰ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਘਟਨਾ ਸਥਾਨ ਦਾ ਪੂਰਾ ਜਾਇਜ਼ਾ ਅਤੇ ਇਸ ਸਬੰਧੀ ਹੋਰ ਪ੍ਰਤੱਖ ਦਰਸ਼ੀਆਂ ਦੇ ਬਿਆਨ ਲਏ ਗਏ ਹਨ। ਥਾਣਾ ਮੁਖੀ ਯਾਦਵਿੰਦਰ ਸਿੰਘ ਬਰਾਡ਼ ਵੱਲੋਂ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ। ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਵਿਜੈ ਮਾਲ ਵਿਚ ਆਪਣੇ ਸਾਥੀਆਂ ਸਮੇਤ ਗਏ ਜ਼ਰੂਰ ਸਨ, ਜਿੱਥੇ ਨਜ਼ਦੀਕ ਹੀ ਉਨ੍ਹਾਂ ਦਾ ਪਲਾਟ ਲੱਗਦਾ ਹੈ। ਉਨ੍ਹਾਂ ਆਪਣੇ ਹਿੱਸੇ ਵਿਚ ਬਣੀ ਕੰਧ ਨੂੰ ਤੋਡ਼ਿਆ ਅਤੇ ਗੇਟ ਨੂੰ ਚੁੱਕ ਕੇ ਇਕ ਪਾਸੇ ਰੱਖ ਦਿੱਤਾ ਸੀ ਪਰ ਅਸੀਂ ਕੋਈ ਹੰਗਾਮਾ ਨਹੀਂ ਕੀਤਾ।
ਕਾਰ ਸਵਾਰ 4 ਨੌਜਵਾਨ ਰਿਵਾਲਵਰ ਸਮੇਤ ਗ੍ਰਿਫ਼ਤਾਰ
NEXT STORY