ਜਲੰਧਰ, (ਸ਼ੋਰੀ)- ਬਸਤੀ ਸ਼ੇਖ ਕਾਲਾ ਸੰਘਿਆ ਰੋਡ ਕੋਲ ਪੈਂਦੇ ਜੈਨਾ ਨਗਰ ਗਲੀ ਨੰਬਰ-5 ’ਚ ਇਕ ਸ਼ਰਾਬੀ ਨੇ ਪਤਨੀ ਨੂੰ ਡਰਾਉਣ ਲਈ ਘਰ ’ਚ ਅੱਗ ਲਾ ਦਿੱਤੀ। ਅੱਗ ਦੀ ਸੂਚਨਾ ਮਿਲਦਿਆਂ ਹੀ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਗੁਆਂਢੀਆਂ ਨੇ ਅੱਗ ਪਾਣੀ ਪਾ ਕੇ ਬੁਝਾਈ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਸ਼ਰਾਬ ਦੇ ਨਸ਼ੇ ’ਚ ਧੁੱਤ ਵਿਅਕਤੀ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਨਾਲ ਝਗੜਾ ਹੋਇਆ ਤੇ ਪਤਨੀ ਜਿਵੇਂ ਹੀ ਫੈਕਟਰੀ ’ਚ ਕੰਮ ਕਰਨ ਚਲੀ ਗਈ ਤਾਂ ਪਤੀ ਨੇ ਸ਼ਰਾਬ ਪੀਤੀ ਤੇ ਕਮਰੇ ’ਚ ਪੁਰਾਣੀਆਂ ਪਈਅਾਂ ਚਪਲਾਂ, ਕਾਗਜ਼ ਆਦਿ ਜਮ੍ਹਾ ਕਰ ਕੇ ਅੱਗ ਲਾਉਣ ਦਾ ਡਰਾਮਾ ਕੀਤਾ। ਹਾਲਾਂਕਿ ਏ. ਐੱਸ. ਆਈ. ਕਸ਼ਮੀਰ ਸਿੰਘ ਦਾ ਕਹਿਣਆ ਹੈ ਕਿ ਉਨ੍ਹਾਂ ਕੋਲ ਕਾਰਵਾਈ ਲਈ ਕੋਈ ਸ਼ਿਕਾਇਤ ਨਹੀਂ ਆਈ ਹੈ।
SAD ਅੱਜ ਕਰ ਸਕਦੈ ਬਠਿੰਡਾ ਤੇ ਫਿਰੋਜ਼ਪੁਰ ਸੀਟ ਤੋਂ ਉਮੀਦਵਾਰਾਂ ਦਾ ਐਲਾਨ
NEXT STORY