ਮਲਸੀਆਂ (ਤੇ੍ਰਹਨ): ਪਿੰਡ ਕੋਟਲੀ ਗਾਜਰਾਂ ਵਿਖੇ ਇਕ ਵਿਆਹੁਤਾ ਵੱਲੋਂ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਥਾਨਕ ਪੁਲਸ ਚੌਂਕੀ ਦੇ ਮੁਖੀ ਸੰਜੀਵਨ ਸਿੰਘ ਨੇ ਦੱਸਿਆ ਕਿ ਰਜਨੀ (29) ਪਤਨੀ ਗੁਰਪ੍ਰੀਤ ਵਾਸੀ ਪਿੰਡ ਕੋਟਲੀ ਗਾਜਰਾਂ ਨੇ ਅੱਜ ਆਪਣੇ ਪਤੀ ਅਤੇ ਸੱਸ ਦੇ ਘਰ ਤੋਂ ਕੰਮ ’ਤੇ ਚਲੇ ਜਾਣ ਬਾਅਦ ਘਰ ’ਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਕਰੀਬ 8 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਦੇ 3 ਬੱਚੇ ਵੀ ਸਨ। ਉਨ੍ਹਾਂ ਦੱਸਿਆ ਕਿ ਮਿ੍ਰਤਕ ਰਜਨੀ ਦੇ ਭਰਾ ਪਵਨ ਕੁਮਾਰ ਪੁੱਤਰ ਕਾਲਾ ਵਾਸੀ ਪਿੰਡ ਚੱਕ ਮੁਗਲਾਣੀ ਦੇ ਬਿਆਨ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।
‘ਸਿੱਖਾਂ ਲਈ ਗੁਰਪਤਵੰਤ ਪੰਨੂ ਬਹੁਤ ਵੱਡਾ ਧੱਬਾ : ਸੁੱਖੀ ਚਾਹਲ’
NEXT STORY