ਜਲੰਧਰ, (ਸ਼ੋਰੀ)- ਸਿਵਲ ਹਪਤਾਲ ’ਚ ਇਲਾਜ ਅਧੀਨ ਪ੍ਰਾਪਰਟੀ ਡੀਲਰ ਹਰਦੇਵ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਸ਼ਸ਼ੀ ਨਗਰ ਗੁੱਜਾਪੀਰ ਰੋਡ ਨੇ ਦੱਸਿਆ ਕਿ ਉਸ ਨੇ ਮੋਹਨ ਸਿੰਘ ਨੂੰ ਪਲਾਟ ਵੇਚਿਆ ਸੀ ਅਤੇ ਉਹ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਉਕਤ ਪਲਾਟ ’ਚ ਪਹੁੰਚਿਆ ਤਾਂ ਇਲਾਕੇ ਦੇ ਇਕ ਸ਼ਰਾਰਤੀ ਵਿਅਕਤੀ ਨੇ ਉਸ ਨੂੰ ਡਰਾ ਕੇ ਝੂਠ ਬੋਲ ਦਿੱਤਾ ਕਿ ਪਲਾਟ ਕਬਜ਼ੇ ਦਾ ਹੈ। ਉਕਤ ਵਿਅਕਤੀ ਨੇ ਮੋਹਨ ਸਿੰਘ ਨਾਲ ਗਾਲੀ-ਗਲੋਚ ਕਰ ਕੇ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਜਿਉਂ ਹੀ ਮੋਹਨ ਸਿੰਘ ਨੇ ਉਸ ਨੂੰ ਫੋਨ ਕਰ ਕੇ ਬੁਲਾਇਆ ਤਾਂ ਉਹ ਪਲਾਟ ’ਤੇ ਪਹੁੰਚਿਆ ਅਤੇ ਝਗੜਾ ਕਰਨ ਵਾਲਿਆਂ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਲੋਹੇ ਦੀ ਰਾਡ ਨਾਲ ਉਸ ’ਤੇ ਹਮਲਾ ਕਰ ਦਿੱਤਾ। 3 ਦਿਨ ਬੀਤ ਜਾਣ ਦੇ ਬਾਅਦ ਥਾਣਾ ਨੰ. 8 ਦੀ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਸੁੱਚੀ ਪਿੰਡ ’ਚ ਕ੍ਰਿਕਟ ਖੇਡਣ ਨੂੰ ਲੈ ਕੇ 2 ਧਿਰਾਂ ਭਿੜੀਅਾਂ, 2 ਜ਼ਖ਼ਮੀ
NEXT STORY