ਰੂਪਨਗਰ, (ਕੈਲਾਸ਼)- ਮੀਂਹ ਦਾ ਜਮ੍ਹਾ ਪਾਣੀ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਣ ਬਣਿਆ ਹੋਇਆ ਹੈ ਅਤੇ ਲੋਕਾਂ ’ਚ ਰੋਗ ਫੈਲਣ ਦਾ ਡਰ ਵਧਦਾ ਜਾ ਰਿਹਾ ਹੈ। ਕੁਝ ਲੋਕ ਆਪਣੇ ਘਰਾਂ ਤੇ ਖੇਤਾਂ ਤੋਂ ਪਾਣੀ ਕੱਢਣ ਲਈ ਨਿੱਜੀ ਖਰਚੇ ’ਤੇ ਟਰੈਕਟਰਾਂ ’ਤੇ ਮੋਟਰ ਆਦਿ ਚਲਾ ਕੇ ਜਮ੍ਹਾ ਪਾਣੀ ਕੱਢਣ ਦਾ ਯਤਨ ਕਰ ਰਹੇ ਹਨ। ਪਰਮਾਰ ਹਸਪਤਾਲ ਮਾਰਗ ’ਤੇ ਮੀਂਹ ਦੇ ਜਮ੍ਹਾ ਪਾਣੀ ਨੂੰ ਕੱਢਣ ’ਚ ਲੱਗੇ ਠੇਕੇਦਾਰ ਬੁੱਧ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਅਤੇ ਖੇਤਾਂ ’ਚ ਕਰੀਬ ਦੋ ਤੋਂ ਤਿੰਨ ਫੁੱਟ ਤੱਕ ਮੀਂਹ ਦਾ ਪਾਣੀ ਜਮ੍ਹਾ ਹੈ ਜਿਸ ਕਾਰਣ ਉਨ੍ਹਾਂ ਦੇ ਘਰ ਨੂੰ ਨੁਕਸਾਨ ਹੋਇਆ ਉਥੇ ਪੂਰੀ ਫਸਲ ਵੀ ਤਬਾਹ ਹੋ ਗਈ। ਉਹ ਆਪਣੇ ਨਿੱਜੀ ਖਰਚੇ ’ਤੇ ਟਰੈਕਟਰ ਦੀ ਸਹਾਇਤਾ ਨਾਲ ਘਰ ਅਤੇ ਖੇਤਾਂ ਤੋਂ ਪਾਣੀ ਕੱਢਣ ’ਚ ਲੱਗੇ ਹੋਏ ਹਨ ਅਤੇ ਮੀਂਹ ਦੇ ਗੰਦੇ ਪਾਣੀ ਨੂੰ ਸੀਵਰੇਜ ਦੇ ਮੈਨਹੋਲ ’ਚ ਪਾਇਆ ਜਾ ਰਿਹਾ ਹੈ।
ਸ਼ਰਾਬ, ਹੈਰੋਇਨ ਅਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ 3 ਕਾਬੂ
NEXT STORY