ਕਪੂਰਥਲਾ, (ਮਹਾਜਨ)- ਕਰੰਟ ਲੱਗਣ ਤੋਂ ਬਾਅਦ ਇਕ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਿਊਟੀ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕਿਸੇ ਨੇ ਕਰੰਟ ਲੱਗਣ ਵਾਲੇ ਨੂੰ ਮਿੱਟੀ ਜਾਂ ਰੇਤ 'ਚ ਦਬਾਉਣ ਨਾਲ ਜਿੰਦਾ ਹੋਣ ਦੀ ਗੱਲ ਕਹੀ ਤਾਂ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਐਮਰਜੈਂਸੀ ਵਾਰਡ ਤੇ ਡੀ.ਐੱਮ.ਸੀ ਦਫਤਰ ਦੇ ਸਾਹਮਣੇ ਵਾਲੀ ਪਾਰਕ 'ਚ ਰੇਤ 'ਚ ਦੱਬ ਦੇ ਜਿੰਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਰਤਾਰਪੁਰ ਦੇ ਨਜਦੀਕੀ ਪਿੰਡ ਪੱਤੜ ਕਲਾਂ ਨਿਵਾਸੀ ਰੂਪ ਸਿੰਘ ਬਜਰੀ ਦੇ ਟਿੱਪਰ ਦੇ ਨਾਲ ਜਾਂਦਾ ਹੈ। ਮੰਗਲਵਾਰ ਨੂੰ ਉਹ ਟਿੱਪਰ ਦੇ ਉਪਰ ਬੈਠ ਕੇ ਜਾ ਰਿਹਾ ਸੀ ਜਦੋਂ ਉਹ ਅਚਾਨਕ ਉਪਰ ਨੂੰ ਉਠਿਆ ਤਾਂ ਬਿਜਲੀ ਦੀ ਤਾਰ ਨਾਲ ਉਸਨੂੰ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਹੋਮਿਓਪੈਥੀ ਅਤੇ ਅੰਗਰੇਜੀ ਦਵਾਈਆਂ ਨਾਲ ‘ਕੋਰੋਨਾ ਵਾਇਰਸ’ ਦੇ ਠੀਕ ਹੋਣ ਦਾ ਕੀ ਹੈ ਸੱਚ ?
NEXT STORY