ਰੂਪਨਗਰ,(ਸੱਜਨ ਸੈਣੀ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 19 ਮਈ ਨੂੰ ਜਿਥੇ ਪੁਲਸ ਚੋਣ ਡਿਊਟੀਆਂ 'ਚ ਉਲਝੀ ਰਹੀ, ਉਥੇ ਹੀ ਚੋਰਾਂ ਦੀਆਂ ਮੌਜਾਂ ਲੱਗੀਆਂ ਰਹੀਆਂ। ਇਸੇ ਤਰ੍ਹਾਂ ਦੀ ਘਟਨਾ ਰੂਪਨਗਰ ਦੇ ਇਲਾਕੇ 'ਚ ਵਾਪਰੀ। ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਮਾਰਕੀਟ 'ਚ ਬੀਤੀ ਰਾਤ ਚੋਰਾਂ ਵਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਨੂੰ ਅੰਜਾਮ ਦਿੱਤਾ ਗਿਆ। ਜਦ ਕਿ ਚੋਰ ਤੀਜੀ ਦੁਕਾਨ ਦਾ ਤਾਲਾ ਤੋੜਨ 'ਚ ਨਾਕਾਮ ਰਹੇ । ਦੁਕਾਨ ਨੰਬਰ ਇਕ ਦੇ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਉਸ ਦੀ ਦੁਕਾਨ 'ਚ ਰੱਖੀ 50 ਹਜ਼ਾਰ ਨਕਦੀ ਲੈਪ ਟਾਪ ਤੇ ਮੋਬਾਇਲ ਚੋਰੀ ਕਰ ਲਿਆ ਗਿਆ। ਦੁਕਾਨ ਨੰਬਰ 12 ਜੋ ਕਿ ਰੇਡੀਮੇਟ ਕੱਪੜਿਆਂ ਦੀ ਸੀ, 'ਚੋਂ 10 ਹਜ਼ਾਰ ਨਕਦੀ ਤੇ ਭਾਰੀ ਗਿਣਤੀ 'ਚ ਕੱਪੜੇ ਚੋਰੀ ਕਰ ਲਏ ਗਏ। ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ।
ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਏ. ਐਸ. ਆਈ. ਕ੍ਰਿਸ਼ਨ ਲਾਲ ਨੇ ਦੱਸਿਆ ਕਿ ਚੋਰਾਂ ਵਲੋਂ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਚੋਰੀ ਕੀਤਾ ਗਿਆ। ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਚੋਣਾਂ ਨੂੰ ਲੈ ਕੇ ਜ਼ਿਆਦਾਤਰ ਪੁਲਸ ਦੀ ਡਿਊਟੀ ਸਟਰਾਂਗ ਰੂਮ 'ਚ ਲੱਗੀ ਹੋਣ ਕਰਕੇ ਚੋਰਾਂ ਵਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਜ਼ਿਲ੍ਹੇ 'ਚ ਪਹਿਲਾਂ ਹੀ ਪੁਲਸ ਫੋਰਸ ਦੀ ਕਾਫੀ ਕਮੀ ਚੱਲ ਰਹੀ ਹੈ। ਜਿਸ ਨੂੰ ਲੈ ਕੇ ਚੋਰ ਅਕਸਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਵੋਟ ਪਾਉਣ ਸਮੇਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲਾ ਨਾਮਜ਼ਦ
NEXT STORY