ਸ੍ਰੀ ਅਨੰਦਪੁਰ ਸਾਹਿਬ, (ਦਲਜੀਤ ਸਿੰਘ)- ਸਥਾਨਕ ਗੁਰਦੁਆਰਾ ਸੀਸਗੰਜ ਸਾਹਿਬ ਸਾਹਮਣੇ ਸਥਿਤ ਪਵਿੱਤਰਾ ਬੇਕਰੀ ਦੀ ਓਵਨ ਮਸ਼ੀਨ ਦੀ ਸਰਵਿਸ ਦੌਰਾਨ ਹੋਏ ਜ਼ੋਰਦਾਰ ਧਮਾਕੇ ਨਾਲ ਓਵਨ ਮਸ਼ੀਨ ਮਕੈਨਿਕ ਸਮੇਤ ਬਾਜ਼ਾਰ ’ਚ ਮੌਜੂਦ ਦੋ ਔਰਤਾਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਉਕਤ ਬੇਕਰੀ ਦੀ ਦੁਕਾਨ ਦੀ ਓਵਨ ਮਸ਼ੀਨ ’ਚ ਉਦੋਂ ਜ਼ੋਰਦਾਰ ਧਮਾਕਾ ਹੋ ਗਿਆ, ਜਦੋਂ ਛੱਜੂ ਰਾਮ ਐਂਡ ਸੰਨਜ਼ ਕੰਪਨੀ ਦਾ ਮਕੈਨਿਕ ਰਣਜੀਤ ਸਿੰਘ ਵਾਸੀ ਰਾਜਪੁਰਾ ਜ਼ਿਲਾ ਪਟਿਆਲਾ ਉਕਤ ਮਸ਼ੀਨ ਦੀ ਸਰਵਿਸ ਕਰ ਰਿਹਾ ਸੀ। ਸਰਵਿਸ ਦੌਰਾਨ ਮਸ਼ੀਨ ਦਾ ਪਾਈਪ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਣ ਬਾਜ਼ਾਰ ’ਚ ਹਫਡ਼ਾ-ਦਫਡ਼ੀ ਮਚ ਗਈ। ਧਮਾਕੇ ਦੌਰਾਨ ਜਿਥੇ ਉਕਤ ਮਕੈਨਿਕ ਰਣਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਉਥੇ ਹੀ ਬੇਕਰੀ ਦੇ ਸ਼ੀਸ਼ੇ ਟੁੱਟਣ ਨਾਲ ਬਾਜ਼ਾਰ ’ਚ ਖਡ਼੍ਹੀਆਂ ਦੋ ਔਰਤਾਂ ਵੀ ਜ਼ਖਮੀ ਹੋ ਗਈਆਂ ਅਤੇ ਦੁਕਾਨ ਦੇ ਹੇਠਾਂ ਗਲੀ ’ਚ ਬਲੈਰੋ ਜੀਪ ਵੀ ਨੁਕਸਾਨੀ ਗਈ। ਜ਼ਖਮੀ ਮਕੈਨਿਕ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿਹਾਂਤ
NEXT STORY