ਜਲੰਧਰ (ਚੋਪੜਾ)— ਮਾਣਯੋਗ ਹਾਈ ਕੋਰਟ ਦੇ ਹੁਕਮਾਂ ਨਾਲ ਰੈਣਕ ਬਾਜ਼ਾਰ ਦੇ ਟਿੱਕੀਆਂ ਵਾਲੇ ਚੌਕ 'ਤੇ ਕੀਤੀ ਗਈ ਕਾਰਵਾਈ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਕੀਤੀ ਗਈ। ਬਾਜ਼ਾਰ 'ਚ ਕਿਸੇ ਵੀ ਘਟਨਾ ਹੋਣ 'ਤੇ ਨਾ ਤਾਂ ਬਾਜ਼ਾਰ 'ਚ ਫਾਇਰ ਬ੍ਰਿਗੇਡ ਅਤੇ ਨਾ ਹੀ ਐਂਬੂਲੈਂਸ ਆ ਸਕਦੀ ਸੀ ਅਤੇ ਕੋਈ ਦੁਰਘਟਨਾ ਨਾ ਹੋ ਜਾਵੇ ਡਰ ਲੱਗਾ ਰਹਿੰਦਾ ਸੀ। ਇਸ ਟਿੱਕੀਆਂ ਵਾਲੇ ਚੌਕ 'ਚ ਨਾਜਾਇਜ਼ ਕਬਜ਼ੇ ਨਾਲ ਬਾਜ਼ਾਰ 'ਚ ਜਾਮ ਲੱਗਾ ਰਹਿੰਦਾ ਸੀ। ਬਾਜ਼ਾਰ ਦੇ ਦੁਕਾਨਦਾਰਾਂ ਦਾ ਵਪਾਰ ਖਤਮ ਹੋਣ ਦੀ ਕਗਾਰ 'ਤੇ ਸੀ ਕਿਉਂਕਿ ਇਸ ਚੌਕ ਦੇ ਆਸ-ਪਾਸ ਵਾਲੀਆਂ ਦੁਕਾਨਾਂ ਨੂੰ ਕੋਈ ਪਾਰਕਿੰਗ ਦੀ ਵਿਵਸਥਾ ਨਹੀਂ ਸੀ। ਨਗਰ ਨਿਗਮ ਵੱਲੋਂ ਕਈ ਵਾਰ ਪਹਿਲਾਂ ਵੀ ਇਸ ਜਗ੍ਹਾ 'ਤੇ ਰੇਹੜੀਆਂ ਲਾਉਣ ਵਾਲੇ ਲੋਕਾਂ ਨੂੰ ਆਪਣੇ ਕਬਜ਼ੇ ਹਟਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਉਥੇ ਕਬਜ਼ੇ ਬਣਾਈ ਰੱਖੇ ਅਤੇ ਸਮਝਾਉਣ 'ਤੇ ਗੁੰਡਾਗਰੀ ਕਰਦੇ ਸਨ। ਮਾਣਯੋਗ ਹਾਈਕੋਰਟ ਦੇ ਹੁਕਮਾਂ 'ਤੇ ਹੀ ਇਹ ਕਾਰਵਾਈ ਕੀਤੀ ਗਈ ਹੈ।
ਇਸ ਮੌਕੇ ਕਿੰਦਰਪਾਲ ਸਿੰਘ, ਦਿਲਪ੍ਰੀਤ ਸਿੰਘ, ਇੰਦਰਜੀਤ, ਰਾਕੇਸ਼ ਕੁਮਾਰ, ਅਸ਼ਵਨੀ ਪੁਰੀ, ਰਮਨਦੀਪ ਸਿੰਘ, ਸੰਦੀਪ ਬਜਾਜ, ਮਨੋਜ ਗੁਪਤਾ, ਰਾਜਿੰਦਰ ਕੁਮਾਰ, ਰਿੰਪਲ ਬਜਾਜ, ਅਮਿਤ ਗੁਪਤ, ਰਿਸ਼ੀ ਖੁਲਰ, ਮੁਨੀਸ਼ ਮਹਿੰਦਰੂ ਤੇ ਹੋਰ ਦੁਕਾਨਦਾਰ ਮੌਜੂਦ ਸਨ।
ਜਿਨ੍ਹਾਂ ਨੂੰ ਨਿਗਮ ਬਚਾਉਂਦਾ ਰਿਹਾ, ਉਨ੍ਹਾਂ ਨੇ ਹੀ ਬੇਰੀ ਤੇ ਮੇਅਰ ਖਿਲਾਫ ਲਾਇਆ ਧਰਨਾ
NEXT STORY