ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਰੋਪੜ-ਚੰੰਡੀਗੜ੍ਹ ਨੈਸ਼ਨਲ ਹਾਈਵੇਅ-205 'ਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਲੱਗੇ ਟੋਲ ਪਲਾਜ਼ਾ ਦੇ 35 ਸੁਰੱਖਿਆ ਗਾਰਡਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਨੋਕਰੀ ਤੋਂ ਕੱਢਣ ਦੇ ਵਿਰੋਧ 'ਚ ਟੋਲ ਪਲਾਜ਼ਾ 'ਤੇ ਇਕੱਠੇ ਹੋਏ ਸੁਰੱਖਿਆ ਗਾਰਡਾਂ ਵੱਲੋਂ ਕੰਪਨੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਆਪਣੀ ਭੜਾਸ ਕੱਢੀ ਗਈ। ਇਸ ਮੌਕੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਕਰੀਬ 10 ਸਾਲ ਤੋਂ ਉਕਤ ਟੋਲ ਪਲਾਜ਼ਾ 'ਤੇ ਸੁਰੱਖਿਆ ਗਾਰਡ ਦੀ ਨੋਕਰੀ ਕਰ ਰਹੇ ਹਨ ਪਰ ਰਾਤੀ ਅਚਾਨਕ ਉਨ੍ਹਾਂ ਨੂੰ ਡਿਊਟੀ 'ਤੇ ਚੜਨੋਂ ਇਨਕਾਰ ਕਰਦੇ ਹੋਏ ਨੋਕਰੀ ਤੋਂ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਤਨਖਾਹ ਅਤੇ ਪੀ. ਐੱਫ. ਵੀ ਬਕਾਇਆ ਹੈ, ਜੋ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ।
ਉਥੇ ਹੀ ਦੂਜੇ ਪਾਸੇ ਜਦੋਂ ਇਸ ਸਬੰਧੀ ਟੋਲ ਪਲਾਜ਼ਾ ਦੇ ਪ੍ਰਬੰਧਕ ਉਮਾ ਸ਼ੰਕਰ ਅਈਅਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਸੁਰੱਖਿਆ ਮੁਲਾਜ਼ਮ ਲਗਾਉਣ ਲਈ ਜਿਸ ਕੰਪਨੀ ਨਾਲ ਠੇਕਾ ਹੋਇਆ ਸੀ ਹੁਣ ਉਸ ਠੇਕੇ ਦੀ ਮਿਆਦ ਪੂਰੀ ਹੋਣ ਕਰਕੇ ਉਹ ਠੇਕਾ ਕਿਸੇ ਹੋਰ ਕੰਪਨੀ ਨੇ ਲੈ ਲਿਆ ਹੈ। ਪਰ ਉਨ੍ਹਾਂ ਨੇ ਪਹਿਲੀ ਕੰਪਨੀ ਨਾਲ ਵਿਰੋਧ ਕਰ ਰਹੇ ਮੁਲਾਜ਼ਮਾਂ ਦਾ ਸਮਝੌਤਾ ਕਰਵਾ ਦਿੱਤਾ ਹੈ, ਜੋ ਵੀ ਉਨ੍ਹਾਂ ਦਾ ਬਕਾਇਆ ਬਣਦਾ ਹੈ, ਉਹ ਦਿੱਤਾ ਜਾਵੇਗਾ।
ਜਲੰਧਰ : ਓ. ਪੀ. ਸੋਨੀ ਦਾ ਅਧਿਆਪਕਾਂ ਵਲੋਂ ਵਿਰੋਧ (ਵੀਡੀਓ)
NEXT STORY