ਨਡਾਲਾ, (ਸ਼ਰਮਾ)- ਪੁਲਸ ਨੇ ਨਡਾਲਾ ਬੇਗੋਵਾਲ ਸਡ਼ਕ ਤੋਂ ਦਿਨ ਵੇਲੇ ਨੋ ਇੰਟਰੀ ਦੀ ਉਲੰਘਣਾ ਕਰਨ ਵਾਲੇ ਟਰੱਕ-ਟਰਾਲਿਆਂ ਦੇ ਚਾਲਕਾਂ ਦੇ ਚਲਾਨ ਕੱਟੇ ਹਨ। ਜਾਣਕਾਰੀ ਅਨੁਸਾਰ ਪੁਲਸ ਵੱਲੋਂ ਚੌਕੀ ਮੁਖੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਬੱਸ ਅੱਡਾ ਨਡਾਲਾ ਕੋਲ ਨਾਕਾ ਲਾਇਆ ਗਿਆ। ਇਸ ਦੌਰਾਨ ਨੋ ਇੰਟਰੀ ਦੀ ਉਲੰਘਣਾ ਕਰਨ ਵਾਲੇ ਟਰੱਕ ਚਾਲਕਾਂ ਦੇ ਚਲਾਨ ਕੱਟੇ ਅਤੇ ਕੁਝ ਲੋਕਲ ਟਰੱਕਾਂ ਚਾਲਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਚੌਕੀ ਮੁਖੀ ਪਰਮਜੀਤ ਸਿੰਘ ਨੇ ਕਿਹਾ ਕਿ ਦਿਨ ਵੇਲੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਟਰੱਕਾਂ ਦੀ ਚੈਕਿੰਗ ਜਾਰੀ ਰਹੇਗੀ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਡਾਲਾ ਪੁਲਸ ਵੱਲੋਂ ਇਸ ਪਬੰਦੀ ਨੂੰ ਨਿਰਧਾਰਤ ਕਰਦੇ ਬੋਰਡ ਵੀ ਲਾ ਦਿੱਤੇ ਗਏ ਹਨ। ਇਸ ਦੇ ਬਾਵਜੂਦ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਏ. ਐੱਸ. ਆਈ. ਜਸਵੰਤ ਲਾਲ, ਏ. ਐੱਸ. ਆਈ. ਪਰਮਜੀਤ ਸਿੰਘ, ਹੌਲਦਾਰ ਜਸਵਿੰਦਰ ਸਿੰਘ, ਲਖਵੀਰ ਸਿੰਘ ਤੇ ਹੋਰ ਹਾਜ਼ਰ ਸਨ।
ਮੋਹਲੇਧਾਰ ਬਾਰਸ਼ ਨੇ ਸ਼ਹਿਰਾਂ ਦੇ ਨਾਲ ਪਿੰਡਾਂ ਨੂੰ ਵੀ ਕੀਤਾ ਜਲਥਲ
NEXT STORY