ਜਲੰਧਰ, (ਸ਼ੋਰੀ)- ਮਹਾਨਗਰ ਵਿਚ ਕੁੱਟ-ਮਾਰ ’ਚ ਜ਼ਖ਼ਮੀ ਜਿਵੇਂ ਹੀ ਸਿਵਲ ਹਪਸਤਾਲ ਆਉਂਦੇ ਤਾਂ ਦੋਵੇਂ ਧਿਰਾਂ ਆਪਣਾ ਸ਼ਕਤੀ ਪ੍ਰਦਸ਼ਨ ਦਿਖਾਉਣ ਲਈ ਆਪਣੇ ਸਮਰਥਕਾਂ ਨੂੰ ਹਸਪਤਾਲ ਬੁਲਾ ਲੈਂਦੀਅਾਂ ਹਨ ਅਤੇ ਬਾਅਦ ’ਚ ਹਪਸਤਾਲ ਵਿਚ ਦੋਵੇਂ ਧਿਰਾਂ ਦੇ ਸਮਰਥਕਾਂ ’ਚ ਟਕਰਾਅ ਤੱਕ ਹੁੰਦਾ ਹੈ ਅਤੇ ਹਸਪਤਾਲ ’ਚ ਭੰਨ-ਤੋੜ ਦੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ।
ਐਤਵਾਰ ਦੁਪਹਿਰ ਦੇ ਸਮੇਂ ਅਜਿਹਾ ਅੱਜ ਵੀ ਦੇਖਣ ਨੂੰ ਮਿਲਿਆ। ਸੁੱਚੀ ਪਿੰਡ ’ਚ ਕ੍ਰਿਕਟ ਖੇਡਣ ਨੂੰ ਲੈ ਕੇ 2 ਧਿਰਾਂ ’ਚ ਝਗੜਾ ਹੋ ਗਿਆ ਅਤੇ ਦੋਵੇਂ ਧਿਰਾਂ ਦੇ 2 ਨੌਜਵਾਨ ਜ਼ਖਮੀ ਹੋ ਗਏ। ਸਿਵਲ ਹਸਪਤਾਲ ’ਚ ਦੋਵੇਂ ਧਿਰਾਂ ਦੇ ਸਮਰਥਕ ਆ ਗਏ, ਜਿਸ ਕਾਰਨ ਅੈਮਰਜੈਂਸੀ ਵਾਰਡ ਭਰ ਗਿਆ ਅਤੇ ਕਾਫੀ ਝਗੜਾ ਹੋਇਆ। ਪੀ. ਸੀ. ਆਰ. ਤੇ ਹਸਪਤਾਲ ਵਿਚ ਤਾਇਨਾਤ ਪੁਲਸ ਗਾਰਦ ਨੇ ਸਮਰਥਕਾਂ ਨੂੰ ਇਧਰ-ਓਧਰ ਕਰ ਕੇ ਮਾਮਲਾ ਸ਼ਾਂਤ ਕਰਵਾਇਆ। ਹਾਲਾਂਕਿ ਇਕ ਧਿਰ ਦੇ ਲੋਕ ਦੂਜੀ ਧਿਰ ਨੂੰ ਧਮਕੀਆਂ ਤੱਕ ਦੇ ਕੇ ਗਏ ਕਿ ਰਾਹ ਵਿਚ ਉਹ ਦੁਬਾਰਾ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬਦਲਾ ਲੈਣਗੇ।
ਫੇਸਬੁੱਕ ਫ੍ਰੈਂਡ ਨੂੰ ਫੋਨ ਕਰ ਕੇ ਫਲੈਟ ’ਚ ਬੁਲਾਇਆ, ਹੌਲਦਾਰ ਤੋਂ ਰੇਡ ਕਰਵਾ ਕੇ ਮੰਗੇ 2 ਲੱਖ
NEXT STORY