ਸ਼ਾਹਕੋਟ, (ਅਰੁਣ)-ਸੂਬੇ ਭਰ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਹਲਕੇ ਦੇ ਪਿੰਡ ਕੁਹਾੜ ਕਲਾਂ ਵਾਸੀਆਂ ਵਲੋਂ ਪਿੰਡ ਦੀ ਪੰਚਾਇਤ ਲਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ। ਇਸ ਚੋਣ ਲਈ ਪਿੰਡ ਵਾਸੀਆਂ ਦੀ ਬੈਠਕ ਹੋਈ, ਜਿਸ ਦੌਰਾਨ ਅਮਰਜੀਤ ਸਿੰਘ ਦਿਓਲ ਨੂੰ ਪਿੰਡ ਦਾ ਸਰਪੰਚ ਅਤੇ ਕੁਲਦੀਪ ਸਿੰਘ ਕੁਹਾੜ, ਸ਼ਿੰਗਾਰਾ ਸਿੰਘ, ਅਮਰਜੀਤ ਸਿੰਘ, ਲਖਵੀਰ ਸਿੰਘ, ਜਸਵੀਰ ਕੌਰ, ਰੇਸ਼ਮ ਕੌਰ, ਸੁਰਿੰਦਰ ਕੌਰ ਨੂੰ ਮੈਂਬਰ ਪੰਚਾਇਤ ਚੁਣ ਲਿਆ ਗਿਆ।
ਕਿਸ਼ਤੀ ਦੌੜਾਂ ਦੀ ਸੁਲਤਾਨਪੁਰ ਲੋਧੀ 'ਚ ਦਿੱਤੀ ਜਾ ਰਹੀ ਹੈ ਮੁਫ਼ਤ ਸਿਖਲਾਈ
NEXT STORY