ਨਡਾਲਾ,(ਸ਼ਰਮਾ)- ਅੱਜ ਨਡਾਲਾ-ਜੱਗਾ ਲਿੰਕ ਰੋਡ ’ਤੇ ਸ਼ਾਮ ਨੂੰ ਬੇਕਾਬੂ ਹੋਏ ਮੋਟਰਸਾਈਕਲ ਦੇ ਖੰਭੇ ਵਿਚ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਉਸਦੇ ਪਿੱਛੇ ਬੈਠਾ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।ਜਾਣਕਾਰੀ ਅੰਮ੍ਰਿਤਪਾਲ ਸਿੰਘ (22) ਪੁੱਤਰ ਸਤਨਾਮ ਸਿੰਘ ਵਾਸੀ ਨਡਾਲਾ ਆਪਣੇ ਮੋਟਰਸਾਈਕਲ ’ਤੇ ਆਪਣੇ ਇਕ ਹੋਰ ਸਾਥੀ ਮਨਪ੍ਰੀਤ ਪੁੱਤਰ ਗੋਪਾਲ ਵਾਸੀ ਨਡਾਲਾ ਨੂੰ ਆਪਣੇ ਪਿੱਛੇ ਬਿਠਾ ਕੇ ਜੱਗਾ ਤੋਂ ਨਡਾਲਾ ਵੱਲ ਆ ਰਿਹਾ ਸੀ। ਇਸ ਦੌਰਾਨ ਨਡਾਲੇ ਤੋਂ ਕੁਝ ਹੀ ਦੂਰੀ ’ਤੇ ਸਡ਼ਕ ਵਿਚਲੇ ਮੋਡ਼ ’ਤੇ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਸਡ਼ਕ ਤੋਂ ਹੇਠਾਂ ਉੱਤਰ ਕੇ ਖੰਭੇ ਵਿਚ ਜਾ ਵੱਜਾ। ਜਿਸ ਕਾਰਣ ਉਹ ਡਿਗ ਗਏ। ਜਿਸ ਕਾਰਣ ਮੋਟਰਸਾਈਕਲ ਚਾਲਕ ਅੰਮ੍ਰਿਤਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਪਿੱਛੇ ਬੈਠਾ ਨੌਜਵਾਨ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਦ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਟਰਮ ਲਈ ਕਪੂਰਥਲਾ ਭੇਜ ਦਿੱਤਾ। ਪੁਲਸ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਾਧਾਰ ’ਤੇ ਕਾਰਵਾਈ ਕਰ ਰਹੀ ਹੈ।
ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਵਾਲਿਆਂ ਦੇ ਕੱਟੇ ਚਲਾਨ
NEXT STORY