ਜਲੰਧਰ, (ਸ਼ੋਰੀ)- ਲੱਕੜ ਮੁਹੱਲਾ ਭਾਰਗੋ ਕੈਂਪ ਖੇਤਰ ’ਚ ਕੰਪਿਊਟਰ ਲਾਟਰੀ ਦੀ ਆੜ ’ਚ ਸੱਟੇਬਾਜ਼ੀ ਕਰਨ ਵਾਲੇ 2 ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਉਕਤ ਜਾਣਕਾਰੀ ਦਿੰਦਿਅਾਂ ਥਾਣਾ ਭਾਰਗੋ ਕੈਂਪ ਦੇ ਮੁਖੀ ਇੰਸਪੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਖੇਤਰ ਵਿਚ ਲਾਟਰੀ ਦੀ ਆੜ ’ਚ ਸੱਟੇਬਾਜ਼ੀ ਦਾ ਕੰਮ ਕੀਤਾ ਜਾਂਦਾ ਹੈ, ਜਿਸ 'ਤੇ ਪੁਲਸ ਪਾਰਟੀ ਨੇ ਉਥੇ ਛਾਪੇਮਾਰੀ ਕਰਦਿਅਾਂ ਅਸ਼ੋਕ ਪੁੱਤਰ ਚੰਨੀ ਤੇ ਸੰਜੀਵ ਪੁੱਤਰ ਰਾਮ ਲੁਭਾਇਆ ਦੋਵੇਂ ਵਾਸੀ ਗਾਂਧੀ ਕੈਂਪ ਨੂੰ ਰੰਗੇ ਹੱਥ ਫੜ ਲਿਆ। ਉਨ੍ਹਾਂ ਤੋਂ 2 ਕੰਪਿਊਟਰ, 1 ਮੋਬਾਇਲ ਤੇ 2010 ਰੁਪਏ ਤੋਂ ਇਲਾਵਾ ਦੜੇ-ਸੱਟੇ ਦੀਆਂ ਪਰਚੀਆਂ ਵੀ ਬਰਾਮਦ ਹੋਈਆਂ ਹਨ। ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਕੱਲ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਬੱਲ ਹਸਪਤਾਲ ਦੀ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਸੀਲ
NEXT STORY