ਸ੍ਰੀ ਅਨੰਦਪੁਰ ਸਾਹਿਬ (ਦਲਜੀਤ)— ਇਕ ਅਣਪਛਾਤੇ ਵਿਅਕਤੀ ਦੀ ਗੰਗੂਵਾਲ ਪਾਵਰ ਹਾਊਸ ਨੇੜਿਓਂ ਨਹਿਰ 'ਚੋਂ ਲਾਵਾਰਿਸ ਲਾਸ਼ ਮਿਲਣ ਦੀ ਸੂਚਨਾ ਹੈ।ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੀ ਦਿਨੀਂ ਗੰਗੂਵਾਲ ਵਿਖੇ ਭਾਖੜਾ ਨਹਿਰ 'ਚ ਕਾਰ ਸਮੇਤ ਡਿਗੇ ਨੌਜਵਾਨਾਂ ਦੀ ਕੀਤੀ ਜਾ ਰਹੀ ਭਾਲ ਦੌਰਾਨ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਵਿਅਕਤੀ ਮੋਨਾ ਹੈ, ਜਿਸ ਦੀ ਉਮਰ ਕਰੀਬ 35-40 ਸਾਲ ਹੈ, ਜਿਸ ਨੇ ਨੀਲੇ ਰੰਗ ਦੀ ਜੀਨ ਦੀ ਪੈਂਟ, ਚਿੱਟੀ ਬੁਨੈਣ ਅਤੇ ਚਿੱਟੀ ਕਮੀਜ਼ ਪਾਈ ਹੋਈ ਹੈ ਅਤੇ ਨੀਲੇ ਤੇ ਲਾਲ ਧਾਰੀਦਾਰ ਬੈਲਟ ਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਕਈ ਦਿਨ ਪੁਰਾਣੀ ਹੋਣ ਕਰ ਕੇ ਬੇਪਛਾਣ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਪਛਾਣ ਲਈ ਰੱਖ ਦਿੱਤਾ ਹੈ।
ਠੱਗ ਬਾਬੇ ਨੇ ਘਰ 'ਚ ਨੱਪੀ ਪੁਰਾਣੀ ਦੇਗ ਦੇ ਨਾਮ 'ਤੇ ਕੀਤੀ 18 ਲੱਖ ਦੀ ਠੱਗੀ
NEXT STORY