ਜਲੰਧਰ (ਵਰੁਣ)-ਮਕਸੂਦਾਂ ਮੰਡੀ 'ਚ ਬੀਤੇ ਦਿਨੀਂ ਬੇਸੁਧ ਮਿਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਥਾਣਾ ਨੰ. 1 ਦੀ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ। ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ 18 ਸਤੰਬਰ ਨੂੰ ਮਕਸੂਦਾਂ ਮੰਡੀ ਦੇ ਗੇਟ ਕੋਲ ਮਿਲਿਆ ਸੀ, ਉਹ ਕਾਫੀ ਬੀਮਾਰ ਸੀ, ਜਿਸ ਕਾਰਣ ਉਸ ਦੇ ਬਿਆਨ ਵੀ ਨਹੀਂ ਹੋ ਸਕੇ ਸੀ। ਪੀੜਤ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।
ਕੁੱਤਾ ਘੁਮਾ ਰਹੇ ਵਿਅਕਤੀ ਨੂੰ ਕਾਰ ਚਾਲਕ ਨੇ ਮਾਰੀ ਟੱਕਰ, ਮੌਤ
NEXT STORY