ਹੁਸ਼ਿਆਰਪੁਰ, (ਅਮਰਿੰਦਰ)- ਹੁਸ਼ਿਆਰਪੁਰ ਦੇ ਬੱਸ ਸਟੈਂਡ ਨਜ਼ਦੀਕ ਇਕ ਟਰੈਵਲ ਏਜੰਟ ਵੱਲੋਂ ਠੱਗੇ ਗਏ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਸੈਂਕਡ਼ੇ ਨੌਜਵਾਨ ਇਨ੍ਹੀਂ ਦਿਨੀਂ ਪੈਸੇ ਵਾਪਸ ਲੈਣ ਲਈ ਰੋਜ਼ਾਨਾ ਧੱਕੇ ਖਾਣ ਨੂੰ ਮਜਬੂਰ ਹਨ।
ਏਜੰਟ ਵੱਲੋਂ ਵਾਰ-ਵਾਰ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਦਾ ਸਮਾਂ ਤਾਂ ਦਿੱਤਾ ਜਾਂਦਾ ਹੈ ਪਰ ਇਥੇ ਆਉਣ ’ਤੇ ਉਨ੍ਹਾਂ ਨੂੰ ਫਿਰ ਤੋਂ ਧੋਖੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਵਰਣਨਯੋਗ ਹੈ ਕਿ ਹੁਣ ਤੱਕ ਦੀ ਪੁਲਸ ਜਾਂਚ ’ਚ ਟਰੈਵਲ ਏਜੰਸੀ ਕੋਲ ਲਾਇਸੈਂਸ ਤੱਕ ਨਾ ਹੋਣ ਦੀ ਸੂਚਨਾ ਮਿਲੀ ਹੈ।
ਅੱਗ ਲੱਗਣ ਦਾ ਕਰ ਰਿਹੈ ਬਹਾਨਾ
ਪੀਡ਼ਤ ਨੌਜਵਾਨਾਂ ਅਨੁਸਾਰ ਪੈਸੇ ਦੇਣ ਤੋਂ ਬਾਅਦ ਮੈਡੀਕਲ ਵੀ ਹੋ ਗਿਆ ਪਰ ਸਾਨੂੰ ਨਾ ਤਾਂ ਵੀਜ਼ਾ ਮਿਲਿਆ ਤਾਂ ਨਾ ਹੀ ਟਿਕਟ। ਅਸੀਂ ਹੁਸ਼ਿਆਰਪੁਰ ਪਹੁੰਚੇ ਤਾਂ ਸਾਨੂੰ ਦੱਸਿਆ ਗਿਆ ਕਿ ਦੁਕਾਨ ’ਚ ਅੱਗ ਲੱਗ ਜਾਣ ਕਾਰਨ ਕਾਗਜ਼ਾਤ ਸੜ ਗਏ ਹਨ। ਉਨ੍ਹਾਂ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਬਣਿਆ ਨੌਜਵਾਨ ਇਸ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ। ਮੂੰਹ ਬੰਦ ਰੱਖਣ ਲਈ ਏਜੰਟ ਨੇ ਕੁਝ ਨੌਜਵਾਨਾਂ ਨੂੰ ਥੋਡ਼੍ਹੇ ਬਹੁਤ ਪੈਸੇ ਵਾਪਸ ਵੀ ਕਰ ਦਿੱਤੇ ਹਨ, ਜਦਕਿ ਸਾਡੇ ਚੱਕਰ ’ਤੇ ਚੱਕਰ ਲੁਆ ਰਿਹਾ ਹੈ।
ਪਿੰਡਾਂ 'ਚ ਲੁਟੇਰੇ ਸਰਗਰਮ, ਥਾਂ-ਥਾਂ ਦੇ ਰਹੇ ਨੇ ਵਾਰਦਾਤਾਂ ਨੂੰ ਅੰਜਾਮ
NEXT STORY