ਰੂਪਨਗਰ (ਵਿਜੇ)— ਰੂਪਨਗਰ ਦੀ ਅਨਾਜ ਮੰਡੀ 'ਚ 21 ਅਪ੍ਰੈਲ ਤੱਕ 28,861 ਕੁਇੰਕਲ ਕਣਕ ਦੀ ਆਮਦ ਦਰਜ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਗ੍ਰੇਡਿੰਗ ਸੁਪਰਵਾਈਜ਼ਰ ਸੱਜਣ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ 'ਚ 21 ਅਪ੍ਰੈਲ ਤੱਕ 28,861 ਕੁਇੰਟਲ ਕਣਕ ਦੀ ਆਮਦ ਹੋਈ। ਜਿਸ 'ਚ ਖਰੀਦ ਏਜੰਸੀਆਂ ਪਨਗ੍ਰੇਨ ਵੱਲੋਂ 11,543 ਕੁਇੰਟਲ, ਪਨਸਪ 9941 ਕੁਇੰਟਲ, ਵੇਅਰ ਹਾਊਸ 5166 ਕੁਇੰਟਲ ਅਤੇ ਮਾਰਕਫੈਡ ਵੱਲੋਂ 2211 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖ੍ਰੀਦ ਏਜੰਸੀਆਂ ਵੱਲੋਂ ਆੜਤੀਆਂ ਦੇ ਖਾਤੇ 'ਚ ਪੈਸੇ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਖ੍ਰੀਦ ਏਜੰਸੀ ਪਨਸਪ ਵਲੋਂ 3 ਹਜ਼ਾਰ ਕੁਇੰਟਲ ਕਣਕ ਦੀ ਲਿਫਟਿੰਗ ਕੀਤੀ ਗਈ, ਜਦਕਿ ਪਨਸਪ ਵੱਲੋਂ 2500 ਕੁਇੰਟਲ ਅਤੇ ਵੇਅਰ ਹਾਊਸ ਵੱਲੋਂ 1000 ਕੁਇੰਟਲ ਕਣਕ ਦੀ ਲਿਫਟਿੰਗ ਕੀਤੀ ਗਈ ਹੈ।
ਜਲੰਧਰ: ਕੈਪਟਨ ਦੇ ਸੁਰੱਖਿਆ ਕਰਮਚਾਰੀ ਨਾਲ ਉਲਝਿਆ ਕਾਂਗਰਸੀ ਵਰਕਰ
NEXT STORY