ਬੰਗਾ (ਚਮਨ ਲਾਲ/ਰਾਕੇਸ਼)— ਬੰਗਾ ਦੀ ਅਨਾਜ ਮੰਡੀ ਅੰਦਰ ਬੀਤੀ ਸ਼ਾਮ ਤੋਂ ਸ਼ੁਰੂ ਹੋਈ ਸਰਕਾਰੀ ਕਣਕ ਦੀ ਖਰੀਦ ਤੋਂ ਬਾਅਦ 23 ਅਪ੍ਰੈਲ ਤੱਕ 9200 ਕੁਇੰਟਲ ਤੱਕ ਕਣਕ ਦੀ ਆਮਦ ਦਰਜ਼ ਕੀਤੀ ਗਈ। ਜਾਣਕਾਰੀ ਦਿੰਦੇ ਮੰਡੀ ਮਾਰਕਿਟ ਕਮੇਟੀ ਦੇ ਸੱਕਤਰ ਪਰਮਜੀਤ ਅਤੇ ਸੁਪਰਵਾਈਜ਼ਰ ਅਵਤਾਰ ਸਿੰਘ ਨੇ ਦੱਸਿਆ ਕਿ ਬੰਗਾ ਅਨਾਜ ਮੰਡੀ ਅੰਦਰ ਹੁਣ ਤੱਕ 9200 ਕੁਇੰਟਲ ਦੇ ਕਰੀਬ ਕਣਕ ਦੀ ਫਸਲ ਆਈ ਹੈ। ਉਨ੍ਹਾਂ ਦੱਸਿਆ ਕਿ ਬੰਗਾ ਮੰਡੀ ਅੰਦਰ ਚਾਰ ਵੱਖ-ਵੱਖ ਖ੍ਰੀਦ ਏਜੰਸੀਆ ਵਲੋਂ ਮਾਲ ਖਰੀਦਿਆਂ ਜਾ ਰਿਹਾ ਹੈ ,ਜਿਨ੍ਹਾਂ 'ਚੋਂ ਹੁਣ ਤੱਕ ਪਨਗ੍ਰੇਨ ਨੇ 1559.70 ਕੁਇੰਟਲ, ਪੰਜਾਬ ਐਗਰੋ ਨੇ 1553 ਕੁਇੰਟਲ, ਵੇਅਰ ਹਾਉਸ ਨੇ 713.5 ਕੁਇੰਟਲ ਅਤੇ ਮਾਰਕਫੈਂਡ ਨੇ 415 ਕੁਇੰਟਲ ਮਾਲ ਖਰੀਦ ਲਿਆ ਹੈ ਜਦੋਂਕਿ ਅੱਜ 5 ਹਜ਼ਾਰ ਕੁਇੰਟਲ ਦੇ ਕਰੀਬ ਮਾਲ ਆਮਦ ਹੋਣ ਦੀ ਉਮੀਦ ਹੈ । ਉਨ੍ਹਾਂ ਨੇ ਕਿਹਾ ਕਿ ਮਾਲ ਦੀ ਵਧਦੀ ਆਮਦ ਨੂੰ ਵੇਖਦੇ ਹੋਏ ਜਲਦ ਹੀ ਲਿਫਟਿੰਗ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜੋ ਮੰਡੀ ਅੰਦਰ ਮਾਲ ਲਿਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਅੋਂਕੜ ਦਾ ਸਾਹਮਣਾ ਨਾ ਕਰਨਾ ਪਵੇ।
ਮੇਰੀ ਸ਼ਖਸੀਅਤ ਕੈਪਟਨ ਅਮਰਿੰਦਰ ਦੀ ਜੱਫੀ ਦੀ ਮੋਹਤਾਜ ਨਹੀਂ : ਚੰਦਨ ਗਰੇਵਾਲ
NEXT STORY