ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਦੇ ਅਧੀਨ ਆਉਂਦੇ ਮੁਹੱਲਾ ਸੁਖਿਆਬਾਦ ਦੇ ਨਾਲ ਲੱਗਦੇ ਈਸ਼ਵਰ ਨਗਰ ਵਿੱਚ ਵੀਰਵਾਰ ਸਵੇਰੇ ਖਾਲੀ ਪਲਾਟ ਵਿੱਚ ਲਾਸ਼ ਮਿਲਣ ਨਾਲ ਆਸਪਾਸ ਦੇ ਖੇਤਰ ਵਿੱਚ ਸਨਸਨੀ ਫੈਲ ਗਈ । ਲੋਕਾਂ ਨੇ ਲਾਸ਼ ਮਿਲਣ ਦੀ ਸੂਚਨਾ ਥਾਣਾ ਸਦਰ ਪੁਲਸ ਨੂੰ ਦੇ ਦਿੱਤੀ । ਸੂਚਨਾ ਮਿਲਦੇ ਹੀ ਏ . ਐੱਸ . ਆਈ . ਜਸਵੀਰ ਸਿੰਘ ਮੌਕੇ ’ਤੇ ਪਹੁੰਚ ਲਾਸ਼ ਦੀ ਸ਼ਿਨਾਖਤ ਕਰਵਾਉਣ ’ਚ ਜੁੱਟ ਗਏ । ਲਾਸ਼ ਦੀ ਸ਼ਿਨਾਖਤ ਨਹੀਂ ਹੋਣ ’ਤੇ ਲਾਸ਼ ਨੂੰ 72 ਘੰਟੇ ਲਈ ਪੁਲਸ ਸਿਵਲ ਹਸਪਤਾਲ ਦੇ ਲਾਸ਼ਘਰ ਵਿੱਚ ਰੱਖਵਾ ਦਿੱਤਾ । ਏ . ਐੱਸ . ਆਈ . ਜਸਵੀਰ ਸਿੰਘ ਦੇ ਅਨੁਸਾਰ ਸਫੇਦ ਰੰਗ ਦੀ ਕਮੀਜ ਪਾਏ ਮ੍ਰਿਤਕ ਦੀ ਉਮਰ ਕਰੀਬ 50 ਤੋਂ 55 ਸਾਲ ਦੀ ਲੱਗ ਰਹੀ ਹੈ ।
ਮਰੀਜ਼ ਨੂੰ ਚੰਡੀਗਡ਼੍ਹ ਛੱਡ ਕੇ ਆਉਂਦੀ ਐਂਬੂਲੈਂਸ ਪਲਟੀ, 2 ਜ਼ਖਮੀ
NEXT STORY