ਲੋਹੀਆਂ ਖ਼ਾਸ (ਸੱਦੀ)-ਇਕ ਅਣਪਛਾਤੀ ਔਰਤ ਜਿਸ ਦੇ ਸਿਰ ’ਚ ਗੰਭੀਰ ਸੱਟ ਲੱਗੀ ਹੋਈ ਸੀ, ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲੋਹੀਆਂ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਔਰਤ ਦਾ ਨਾਮ ਚਰਨਜੀਤ ਕੌਰ ਪਤਨੀ/ਸਪੁੱਤਰੀ ਕਾਲਾ ਵਾਸੀ ਹੇਰਾਂ ਦੱਸਿਆ ਜਾ ਰਿਹਾ ਸੀ। ਪੁਲਸ ਅਤੇ ਪ੍ਰਸ਼ਾਸਨ ਵੱਲੋਂ ਜਦੋਂ ਨਕੋਦਰ ਨੇੜਲੇ ਪਿੰਡ ਹੇਰਾਂ ਅਤੇ ਲੋਹੀਆਂ ਖੇਤਰ ਦੇ ਪਿੰਡ ਹੇਰਾਂ ਵਿਖੇ ਪੜਤਾਲ ਕੀਤੀ ਗਈ, ਤਾਂ ਸਾਹਮਣੇ ਆਇਆ ਕਿ ਇਹ ਔਰਤ ਉੱਥੋਂ ਦੀ ਪੱਕੀ ਵਸਨੀਕ ਨਹੀਂ ਹੈ, ਜਿਸ ਕਾਰਨ ਉਸ ਦੀ ਪੂਰੀ ਪਛਾਣ ਨਹੀਂ ਹੋ ਸਕੀ।
ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼
ਮ੍ਰਿਤਕ ਔਰਤ ਦੀ ਦੇਹ ਨੂੰ ਪਛਾਣ ਲਈ ਅਗਲੇ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਨਕੋਦਰ ਦੇ ਮੁਰਦਾਘਰ (ਮੋਰਚਰੀ) ਵਿਚ ਰੱਖਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਔਰਤ ਜਾਂ ਉਸ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਸਿਵਲ ਹਸਪਤਾਲ ਨਕੋਦਰ, ਸਬੰਧਤ ਪੁਲਸ ਥਾਣੇ ਜਾਂ ਥਾਣਾ ਲੋਹੀਆਂ ਦੇ ਐੱਸ. ਐੱਚ. ਓ. ਸੁਖਵਿੰਦਰ ਪਾਲ ਸਿੰਘ ਮੁਲਤਾਨੀ ਦੇ ਨੰਬਰ ’ਤੇ ਸੰਪਰਕ ਕਰਕੇ ਜਾਣਕਾਰੀ ਸਾਂਝੀ ਕੀਤਾ ਜਾ ਸਕਦੀ ਹੈ ਤਾਂ ਜੋ ਮ੍ਰਿਤਕ ਦੇਹ ਨੂੰ ਵਾਰਸਾਂ ਹਵਾਲੇ ਕੀਤਾ ਜਾ ਸਕੇ।
ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ ਤੋਂ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਹਿਰ ਦੀ ਸਫ਼ਾਈ ਲਈ ਟਰੈਕਟਰ-ਟਰਾਲੀਆਂ ਬਿਨਾਂ ਟੈਂਡਰ, ਸਿਰਫ਼ ਕੋਟੇਸ਼ਨ ਦੇ ਆਧਾਰ 'ਤੇ ਚਲਾ ਰਿਹਾ ਨਗਰ ਨਿਗਮ
NEXT STORY