ਮੱਲ੍ਹੀਆਂ ਕਲਾਂ (ਟੁੱਟ)— ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਕੀ ਦੀ ਪੁਲਸ ਟੀਮ ਵੱਲੋਂ ਨਾਕੇ ਦੌਰਾਨ ਇਕ ਐਕਟਿਵਾ ਸਵਾਰ ਔਰਤ ਪਾਸੋਂ 262 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਐੱਸ. ਐੱਚ. ਓ. ਸਦਰ ਨਕੋਦਰ ਸਿਕੰਦਰ ਸਿੰਘ ਅਤੇ ਚੌਕੀ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਦੀ ਸੂਚਨਾ ਮੁਤਾਬਕ ਪਿੰਡ ਸਹਿਮ ਕੋਲ ਡੀ. ਐੱਸ. ਪੀ. ਨਕੋਦਰ ਵਤਸਲਾ ਗੁਪਤਾ ਦੀ ਹਾਜ਼ਰੀ 'ਚ ਨਕੋਦਰ ਤੇ ਉੱਗੀ ਲੇਡੀਜ਼ ਅਤੇ ਜੈਂਟਸ ਪੁਲਸ ਟੀਮ ਵੱਲੋਂ ਮੁਖਬਰ ਦੀ ਖਾਸ ਇਤਲਾਹ 'ਤੇ ਇਕ ਐਕਟਿਵਾ ਸਕੂਟਰੀ (ਰੰਗ ਲਾਲ) ਬਿਨਾਂ ਨੰਬਰ 'ਤੇ ਸਵਾਰ ਔਰਤ ਨੂੰ ਰੁਕਣਾ ਦਾ ਇਸ਼ਾਰਾ ਕੀਤਾ ਗਿਆ ਅਤੇ ਪਰਸ ਵਿਚੋਂ 262 ਗ੍ਰਾਮ ਹੈਰੋਇਨ ਬਰਾਮਦ ਹੋਈ। ਤਫਤੀਸ਼ ਦੌਰਾਨ ਗੁਰਵਿੰਦਰ ਕੌਰ ਉਰਫ ਗਗਨ ਪਤਨੀ ਜਸਵਿੰਦਰ ਸਿੰਘ ਉਰਫ ਸੋਨੀ ਵਾਸੀ ਪਿੰਡ ਕੁਲਾਰ ਸਦਰ ਥਾਣਾ ਨਕੋਦਰ ਵਜੋਂ ਹੋਈ। ਮੁਲਜ਼ਮ ਨੂੰ ਨਕੋਦਰ ਦੀ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ।
ਜਲੰਧਰ 'ਚ ਸ਼ੁਰੂ ਹੋਇਆ ਵਾਈ.ਪੀ.ਐੱਲ. ਕ੍ਰਿਕੇਟ ਟੂਰਨਾਮੈਂਟ
NEXT STORY