ਨਵਾਂਸ਼ਹਿਰ/ਬੰਗਾ (ਤ੍ਰਿਪਾਠੀ,ਚਮਨ ਲਾਲ, ਰਾਕੇਸ਼)— ਥਾਣਾ ਸਦਰ ਬੰਗਾ ਦੀ ਪੁਲਸ ਨੇ 36 ਗ੍ਰਾਮ ਹੈਰੋਇਨ ਸਣੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਲੱਖਪੁਰ 'ਚ ਮੌਜੂਦ ਸੀ ਕਿ ਅਤੇ ਦੂਜੇ ਪਾਸਿਓਂ ਸ਼ੱਕੀ ਹਾਲਾਤ 'ਚ ਆ ਰਹੀ ਇਕ ਔਰਤ ਨੂੰ ਰੋਕ ਕੇ ਜਦ ਪੁੱਛ ਪੜਤਾਲ ਕੀਤੀ ਤਾਂ ਉਸ ਕੋਲੋਂ 36 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਔਰਤ ਦੀ ਪਛਾਣ ਰਾਣੋ ਪਤਨੀ ਸੋਮਨਾਥ ਵਾਸੀ ਲੱਖਪੁਰ ਦੇ ਤੌਰ 'ਤੇ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਔਰਤ ਖਿਲਾਫ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਕਿਉਂ ਹੋਈ ਕਲੀਨ ਸਵੀਪ... (ਵਿਸ਼ੇਸ਼ ਰਿਪੋਰਟ)
NEXT STORY