ਜਲੰਧਰ (ਸ਼ੋਰੀ)— ਬੀਤੀ ਸ਼ਾਮ 120 ਫੁੱਟੀ ਰੋਡ ਪਾਰਕ ਵਿਚ ਇਕ ਵਿਆਹੁਤਾ ਵੱਲੋਂ ਸਲਫਾਸ ਖਾਣ ਦੇ ਮਾਮਲੇ 'ਚ ਥਾਣਾ ਭਾਰਗੋ ਕੈਂਪ ਦੀ ਪੁਲਸ ਨੂੰ ਪਹਿਲਾਂ ਨੋਟਿਸ ਜਾਰੀ ਕਰੇਗੀ। ਜ਼ਿਕਰਯੋਗ ਹੈ ਕਿ ਬਸਤੀ ਸ਼ੇਖ ਦੇ ਤੇਜ ਮੋਹਨ ਨਗਰ ਗਲੀ ਨੰਬਰ-2 ਵਾਸੀ ਔਰਤ ਨੇ ਮਾਣਯੋਗ ਜੱਜ ਸਾਹਮਣੇ ਸਿਵਲ ਹਸਪਤਾਲ ਵਿਚ ਬਿਆਨ ਦਰਜ ਕਰਵਾਏ ਸਨ ਕਿ ਪਤੀ ਉਸ ਕੋਲੋਂ ਤਲਾਕ ਲੈਣਾ ਚਾਹੁੰਦਾ ਹੈ ਅਤੇ ਉਸ ਨੂੰ ਅਵਤਾਰ ਨਗਰ ਕੋਲੋਂ ਕੁੱਟਮਾਰ ਕੇ ਘਰ ਲੈ ਗਿਆ ਅਤੇ ਪਾਰਕ 'ਚ ਸਲਫਾਸ ਦੀਆਂ ਗੋਲੀਆਂ ਧੱਕੇ ਨਾਲ ਖਾਣ ਲਈ ਮਜਬੂਰ ਕੀਤਾ।
ਐੱਸ. ਐੱਚ. ਓ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਨਿਯਮ ਮੁਤਾਬਕ ਹੀ ਮੁਲਜ਼ਮ ਪਤੀ ਨੂੰ ਪੁਲਸ ਨੋਟਿਸ ਭੇਜੇਗੀ ਕਿਉਂਕਿ ਭਾਵੇਂ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਪਰ ਅਦਾਲਤ ਦੇ ਹੁਕਮਾਂ ਮੁਤਾਬਕ ਨੋਟਿਸ ਭੇਜਣਾ ਜ਼ਰੂਰੀ ਹੁੰਦਾ ਹੈ।
ਬਾਬੇ ਦੇ ਵਿਆਹ ਪੁਰਬ 'ਤੇ ਲੱਗੀਆਂ ਰੌਣਕਾਂ, ਤਸਵੀਰਾਂ 'ਚ ਦੇਖੋ ਨਗਰ ਕੀਰਤਨ ਦਾ ਅਲੌਕਿਕ ਨਜ਼ਾਰਾ
NEXT STORY