ਜਲੰਧਰ (ਮ੍ਰਿਦਲ)— ਬੀਤੇ ਦਿਨੀਂ ਮਾਡਲ ਟਾਊਨ 'ਚ ਰਾਤ ਦੇ ਸਮੇਂ ਔਰਤ ਦੇ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਪੁਲਸ ਦੇ ਹੱਥ ਹੁਣ ਤੱਕ ਖਾਲੀ ਹਨ, ਹਾਲਾਂਕਿ ਪੁਲਸ ਨੂੰ ਇੰਨਾ ਨਹੀਂ ਪਤਾ ਲੱਗਾ ਹੈ ਕਿ ਉਕਤ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਉਸ 'ਚ ਜੋ ਲੋਕ ਔਰਤ ਨੂੰ ਕੁੱਟ ਰਹੇ ਹਨ, ਉਹ ਕੌਣ ਹਨ ਅਤੇ ਕਿੱਥੋਂ ਦੇ ਹਨ। ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋਣ ਦੇ ਬਾਰੇ ਵਿਚ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਕੁਝ ਨੌਜਵਾਨ ਇਕ ਔਰਤ ਨੂੰ ਕੁੱਟਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਔਰਤ ਵੱਲੋਂ ਪੀ. ਸੀ. ਆਰ. ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਸੀ, ਜਿੱਥੇ ਕੁੱਟ-ਮਾਰ ਹੁੰਦੀ ਵੇਖ ਕੇ ਪੀ. ਸੀ. ਆਰ. ਮੁਲਾਜ਼ਮ ਦਰਸ਼ਕ ਬਣੇ ਨਜ਼ਰ ਆ ਰਹੇ ਸਨ। ਹਾਲਾਂਕਿ ਇਸ ਸਬੰਧ 'ਚ ਐੱਸ. ਐੱਚ. ਓ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਵੀਡੀਓ ਰਾਤ ਦੀ ਹੋਣ ਕਾਰਣ ਚਿਹਰੇ ਪਛਾਣਨੇ ਮੁਸ਼ਕਲ ਹੋ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿਚ ਔਰਤ ਦੇ ਨਾਲ ਕੁੱਟਮਾਰ ਕਰਨ ਵਾਲੇ ਲੋਕ ਔਰਤ ਦੇ ਜਾਣਕਾਰ ਹਨ ਅਤੇ ਉਹ ਇਕ ਭੰਗੜਾ ਗਰੁੱਪ 'ਚ ਨਾਲ ਕੰਮ ਕਰਦੇ ਹਨ, ਜਿਸ ਨੂੰ ਲੈ ਕੇ ਕੇਸ 'ਚ ਸਾਰੇ ਤੱਥ ਸਾਫ ਹੋਣ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਔਰਤ ਵੱਲੋਂ ਕੋਈ ਵੀ ਸ਼ਿਕਾਇਤ ਹੁਣ ਤੱਕ ਦਰਜ ਨਹੀਂ ਕਰਵਾਈ ਗਈ ਹੈ।
ਅਣਪਛਾਤੇ ਵਿਅਕਤੀ ਦੀ ਬੱਸ ਸਟੈਂਡ 'ਤੇ ਮੌਤ
NEXT STORY