ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਸ਼ਰਮਾ)— ਪਿੰਡ ਮਿਆਣੀ 'ਚ ਐੱਨ. ਆਰ. ਆਈ. ਔਰਤ ਨਾਲ ਕੁੱਟਮਾਰ ਕਰਨ ਅਤੇ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਉਸ ਦੇ ਜੇਠ ਅਤੇ ਜੇਠਾਣੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਮਲਕੀਤ ਕੌਰ ਪਤਨੀ ਪਰਮਜੀਤ ਸਿੰਘ ਨਿਵਾਸੀ ਵਾਰਡ 4 ਮਿਆਣੀ ਦੇ ਬਿਆਨ ਦੇ ਆਧਾਰ 'ਤੇ ਉ ਸਦੇ ਜੇਠ ਗੁਰਚਰਨ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਜੇਠਾਣੀ ਰਜਿੰਦਰ ਕੌਰ ਖਿਲਾਫ ਦਰਜ ਕੀਤਾ ਹੈ। ਮਲਕੀਤ ਕੌਰ ਨੇ ਦੋਸ਼ ਲਗਾਇਆ ਕਿ ਉਕਤ ਮੁਲਜਮਾਂ ਨੇ ਧੋਖੇ ਨਾਲ ਜੱਦੀ ਜਾਇਦਾਦ ਆਪਣੇ ਨਾਮ ਲਗਵਾ ਲਈ ਸੀ ਅਤੇ ਉਸ ਨੇ ਵਾਪਸ ਲੈਣ ਲਈ ਕੇਸ ਕੀਤਾ ਸੀ। ਇਸੇ ਰੰਜਿਸ਼ ਨੂੰ ਲੈ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ।
ਪਾਰਟੀ ਦੌਰਾਨ ਪੰਜਾਬੀ ਗਾਣੇ 'ਤੇ ਫਾਇਰਿੰਗ ਕਰਨ ਵਾਲੇ ਪੰਚਮ ਨੇ ਕੀਤਾ ਸਰੰਡਰ
NEXT STORY