ਜਲੰਧਰ (ਸ਼ੋਰੀ)— ਇਥੋਂ ਦੇ ਭਾਰਗਵ ਕੈਂਪ ਏਰੀਆ 'ਚੋਂ ਇਕ ਮਹਿਲਾ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਪਛਾਣ ਅਨੀਤਾ ਪਤਨੀ ਕੇਵਲ ਕ੍ਰਿਸ਼ਨ ਦੇ ਤੌਰ 'ਤੇ ਹੋਈ ਹੈ, ਜੋਕਿ ਅਵਤਾਰ ਨਗਰ ਗਲੀ ਨੰਬਰ-10 ਦੀ ਰਹਿਣ ਵਾਲੀ ਸੀ। ਜਾਣਕਾਰੀ ਦਿੰਦੇ ਹੋਏ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਅਨੀਤਾ ਕਮੇਟੀਆਂ ਪਾਉਂਦੀ ਸੀ ਅਤੇ ਉਸ ਨੇ ਕਿਸੇ ਦੇ ਲਗਭਗ 50 ਹਜ਼ਾਰ ਦੇ ਰੁਪਏ ਦੇਣੇ ਸਨ। ਕੇਵਲ ਅੱਗੇ ਦੱਸਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਉਸ ਨੇ ਪੈਸੇ ਦੇਣੇ ਸਨ, ਉਨ੍ਹਾਂ ਵਿਅਕਤੀਆਂ ਵੱਲੋਂ ਅਨੀਤਾ ਧਮਕਾਇਆ ਜਾ ਰਿਹਾ ਸੀ, ਜਿਸ ਕਰਕੇ ਅਨੀਤਾ ਕਾਫੀ ਤਣਾਅ 'ਚ ਰਹਿੰਦੀ ਸੀ। ਫਿਲਹਾਲ ਮੌਕੇ 'ਤੇ ਸਬੰਧਤ ਥਾਣਾ ਪੁਲਸ ਨੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਮਿਲੇ ਮੁੱਖ ਮੰਤਰੀ ਕੈਪਟਨ, ਕੀਤਾ ਵੱਡਾ ਐਲਾਨ
NEXT STORY