ਨੂਰਪੁਰਬੇਦੀ, (ਤਰਨਜੀਤ)- ਬੀਤੀ ਰਾਤ ਬੱਸ ਅੱਡਾ ਬੈਂਸ ਵਿਖੇ ਇਕ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਹੈ। ਮ੍ਰਿਤਕ ਨੌਜਵਾਨ ਦਿਲਪ੍ਰੀਤ ਪਿੰਡ ਟਿੱਬਾ ਨੰਗਲ (ਨੂਰਪੁਰਬੇਦੀ) ਜ਼ਿਲਾ ਰੂਪਨਗਰ ਦੇ ਪਿਤਾ ਰਤਨ ਚੰਦ ਨੇ ਦੱਸਿਆ ਕਿ ਉਸਦਾ ਪੁੱਤਰ ਦਿਲਪ੍ਰੀਤ ਅਤੇ ਦੂਜਾ ਨੌਜਵਾਨ ਢਾਹਾ ਨਿਵਾਸੀ ਮੋਟਰਸਾਈਕਲ ’ਤੇ ਅੱਡਾ ਬੈਂਸ ਤੋਂ ਨੂਰਪੁਰਬੇਦੀ ਵੱਲ ਜਾ ਰਹੇ ਦੀ ਕਿ ਸਾਹਮਣੋ ਆ ਰਹੀ ਗੱਡੀ ਨੰ: ਪੀ.ਬੀ.12-ਐੱਸ-6793 ਨਾਲ ਜਬਰਦਸਤ ਟੱਕਰ ਹੋ ਗਈ। ਜਿਸ ਦੇ ਸਿੱਟੇ ਵਜ਼ੋਂ ਦਿਲਪ੍ਰੀਤ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਨਾਲ ਬੈਠਾ ਨੌਜਵਾਨ ਜੋ ਕਿ ਪਿੰਡ ਢਾਹਾਂ (ਨੂਰਪੁਰਬੇਦੀ) ਦਾ ਹੈ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਸਬੰਧ ਥਾਣਾ ਨੂਰਪੁਰਬੇਦੀ ਦੇ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਇਸ ਹਾਦਸੇ ਵਾਲੀ ਗੱਡੀ ਦੀ ਸ਼ਨਾਖਤ ਹੋ ਗਈ ਹੈ ਅਤੇ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹੈ । ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਅਣਪਛਾਤੇ ਹਮਲਾਵਾਰਾਂ ਨੇ ਨੌਜਵਾਨ 'ਤੇ ਚਲਾਈਆਂ ਅਨ੍ਹੇਵਾਹ ਗੋਲੀਆਂ, ਗੰਭੀਰ ਜ਼ਖਮੀ
NEXT STORY