ਘਨੌਲੀ,(ਸ਼ਰਮਾ)- ਨੈਸ਼ਨਲ ਹਾਈਵੇ 21 ਘਨੌਲੀ ਬੱਸ ਅੱਡੇ ’ਤੇ ਇਕ ਫੋਰਡ ਕਾਰ ਦੀ ਲਪੇਟ ’ਚ ਆਉਣ ਨਾਲ ਸਰਸਾ ਨੰਗਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਘਨੌਲੀ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਚਾਚੇ ਜਸਵਿੰਦਰ ਸਿੰਘ ਸਰਸਾ ਨੰਗਲ ਵੱਲੋਂ ਪੁਲਸ ਨੂੰ ਲਿਖਵਾਏ ਬਿਆਨਾਂ ਅਨੁਸਾਰ ਕਿ ਇੰਦਰਜੀਤ ਸਿੰਘ ਇੰਦਰ (18) ਪੁੱਤਰ ਜਸਪਾਲ ਸਿੰਘ ਕੋਈ ਨਿੱਜੀ ਕੰਮਕਾਰ ਲਈ ਘਨੌਲੀ ਆਇਆ ਸੀ ਅਤੇ ਘਰ ਨੂੰ ਜਾਣ ਲਈ ਦੁਬਾਰਾ ਬੱਸ ਚਡ਼੍ਹਨ ਲਈ ਘਨੌਲੀ ਬੱਸ ਸਟੈਂਡ ’ਤੇ ਖੜ੍ਹਾ ਸੀ ਕਿ ਗਲਤ ਦਿਸ਼ਾ ’ਚ ਆ ਰਹੀ ਤੇਜ਼ ਰਫਤਾਰ ਕਾਰ ਫੋਰਡ ਇਕੋ ਸਪੋਰਟ ’ਤੇ ਸਵਾਰ ਸੂਫਲ ਕੁਮਾਰ ਦਿਵੇਦੀ ਪੁੱਤਰ ਦੀਪਕ ਕੁਮਾਰ ਦਿਵੇਦੀ ਵਾਸੀ ਬੀ .ਬੀ. ਐੱਮ .ਬੀ ਕਾਲੋਨੀ ਨੰਗਲ ਵਾਸੀ ਆਪਣੇ ਸਾਥੀਆਂ ਸਮੇਤ ਆ ਰਹੇ ਸੀ।
ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਉਕਤ ਨੌਜਵਾਨ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਕਾਰ ਸਡ਼ਕ ’ਤੇ ਲੱਗੀ ਬੁਰਜੀ ਨੂੰ ਉਖਡ਼ਨ ’ਤੇ ਹਾਦਸਾਗ੍ਰਸਤ ਹੋ ਗਈ ਅਤੇ ਇਸ ਦੌਰਾਨ ਕਾਰ ਸਵਾਰਾਂ ਦਾ ਵਾਲ ਵਾਲ ਬਚਾਅ ਗਿਆ । ਉਧਰ ਹਾਦਸੇ ਦੌਰਾਨ ਗੰਭੀਰ ਫੱਟਡ਼ ਹੋਏ ਨੌਜਵਾਨ ਨੂੰ ਇਲਾਜ ਲਈ ਹਾਈਵੇ ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਪਰ ਉੱਥੇ ਡਾਕਟਰਾਂ ਨੇ ਉਕਤ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਪੁਲਸ ਨੇ ਕਾਰ ਸਵਾਰ ਨੌਜਵਾਨ ਨੂੰ ਆਪਣੀ ਹਿਰਾਸਤ ’ਚ ਲੈਂਦਿਆਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।
ਗੁਰਾਇਆ 'ਚ ਰੂਹ ਕੰਬਾਊ ਵਾਰਦਾਤ: ਪਤੀ ਨੇ ਕਿਰਪਾਨ ਨਾਲ ਵੱਢੀ ਪਤਨੀ
NEXT STORY