ਬੰਗਾ, (ਚਮਨ ਲਾਲ/ਰਾਕੇਸ਼ ਅਰੋਡ਼ਾ)– ਬੀਤੀ ਦੇਰ ਰਾਤ ਬੰਗਾ ਮੁੱਖ ਮਾਰਗ ’ਤੇ ਬੱਸ ਸਟੈਂਡ ਨਜ਼ਦੀਕ ਇਕ ਮੋਟਰਸਾਈਕਲ ਅਤੇ ਤੇਲ ਦੇ ਟੈਂਕਰ ’ਚ ਅਚਾਨਕ ਹੋਏ ਸਡ਼ਕੀ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਮ੍ਰਿਤਕ ਕੇਵਲ ਸਿੰਘ ਉਰਫ ਸੰਨੀ ਦੇ ਪਿਤਾ ਕ੍ਰਿਪਾਲ ਸਿੰਘ ਪੱੁਤਰ ਸੋਹਣ ਸਿੰਘ ਵਾਸੀ ਰੇਲਵੇ ਰੋਡ ਮੁੱਹਲਾ ਰਾਮਗਡ਼੍ਹੀਆ ਨੇ ਦੱਸਿਆ ਕਿ ਉਹ ਅੱਡਾ ਕੋਟ ਫਤੂਹੀ ਜ਼ਿਲਾ ਹੁਸ਼ਿਆਰਪੁਰ ਵਿਖੇ ਟਰੈਕਟਰ ਰਿਪੇਅਰ ਦਾ ਕੰਮ ਕਰਦਾ ਹੈ। ਉਹ ਤੇ ਉਸ ਦਾ ਲਡ਼ਕਾ ਕੇਵਲ ਸਿੰਘ ਉੁਰਫ ਸੰਨੀ ਦੋਵੇਂ ਜਣੇ ਦੁਕਾਨ ’ਤੇ ਕੰਮ ਕਰਨ ਉਪੰਰਤ ਆਪੋ-ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਬੰਗਾ ਘਰ ਵਾਪਸ ਆ ਰਹੇ ਸੀ।
ਉਨ੍ਹਾਂ ਦੱਸਿਆ ਕਿ ਉਸਦਾ ਲਡ਼ਕਾ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਉਸਦੇ ਅੱਗੇ ਚੱਲ ਰਿਹਾ ਸੀ ਅਤੇ ਉਹ ਉਸਦੇ ਪਿੱਛੇ-ਪਿੱਛੇ ਆ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਜਿਵੇ ਹੀ ਉਹ ਬੰਗਾ ਬੱਸ ਸਟੈਂਡ ਨਜ਼ਦੀਕ ਪੱੁਜੇ ਤਾ ਸ਼ਹਿਰ ’ਚ ਨੈਸ਼ਨਲ ਹਾਈਵੇ ਦੁਆਰਾ ਚਲਦੇ ਕੰਮ ਕਾਰਣ ਸਡ਼ਕ ਉਪਰ ਬਜ਼ਰੀ ਆਦਿ ਖਿਲਰੀ ਹੋਣ ਕਾਰਣ ਉਸ ਦੇ ਪੁੱਤਰ ਕੇਵਲ ਸਿੰਘ ਦਾ ਮੋਟਰਸਾਈਕਲ ਬੈਂਲਸ ਵਿਗਡ਼ ਗਿਆ ਅਤੇ ਉਹ ਸਾਹਮਣੇ ਤੋਂ ਆ ਰਹੇ ਤੇਲ ਦੇ ਟੈਂਕਰ ਦੀ ਤੇਲ ਵਾਲੀ ਟੈਂਕੀ ਨਾਲ ਲੱਗੀ ਇਕ ਲੋਹੇ ਗਾਡਰੀ ਨਾਲ ਉਸ ਦਾ ਸਿਰ ਟਕਰਾ ਗਿਆ ਤੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ’ਤੇ ਪੁੱਜੇ ਉਸਦੇ ਹੋਰ ਦੋਸਤ ਦੁਆਰਾ ਨਜ਼ਦੀਕੀ ਹਸਪਤਾਲ ਢਾਹਾ ਕਲੇਰਾਂ ਦਾਖਲ ਕਰਵਾਇਆ ਗਿਆ। ਜਿਥੇ ਅੱਜ ਸਵੇਰੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।
ਥਾਣਾ ਸਿਟੀ ਬੰਗਾ ਪੁਲਸ ਨੇ ਮ੍ਰਿਤਕ ਦੇ ਪਿਤਾ ਕ੍ਰਿਪਾਲ ਸਿੰਘ ਦੇ ਬਿਆਨਾ ’ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪੰਰਤ ਮ੍ਰਿਤਕ ਕੇਵਲ ਸਿੰਘ ਉਰਫ ਸੰਨੀ ਦੀ ਮ੍ਰਿਤਕ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਿਥੇ ਅੱਜ ਦੇਰ ਸ਼ਾਮ ਪਰਿਵਾਰਕ ਮੈਂਬਰਾਂ ਵੱਲੋਂ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
214 ਦਿਨਾਂ ਬਾਅਦ ਹਿਮਾਚਲ ਤੇ ਪੰਜਾਬ ਦਰਮਿਆਨ ਇੰਟਰ-ਸਟੇਟ ਬੱਸ ਸੇਵਾ ਸ਼ੁਰੂ
NEXT STORY