ਜਲੰਧਰ, (ਜ. ਬ.)- ਦੋ ਸਕੇ ਭਰਾਵਾਂ ਨੂੰ ਦੁਬਈ ਭੇਜਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਠੱਗਣ ਵਾਲਾ ਕਥਿਤ ਏਜੰਟ ਗੌਰਵ ਘੁੰਮ-ਫਿਰ ਕੇ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਂਦਾ ਸੀ।
ਗੌਰਵ ਜ਼ੀਰਕਪੁਰ ਦੇ ਏਜੰਟ ਪ੍ਰਿੰਸ ਨੂੰ ਵਿਦੇਸ਼ ਜਾਣ ਵਾਲੇ ਲੋਕਾਂ ਦੀਅਾਂ ਫਾਈਲਾਂ ਅਤੇ ਉਸ ਦਾ ਹਿੱਸਾ ਦਿੰਦਾ ਸੀ। ਪੁਰਾਣੀ ਦੁਸਹਿਰਾ ਗਰਾਊਂਡ ਬਸਤੀ ਨੌ ਦੇ ਰਹਿਣ ਵਾਲੇ ਗੌਰਵ ਨੇ ਠੱਗੀ ਦਾ ਸ਼ਿਕਾਰ ਹੋਏ ਦੋ ਭਰਾਵਾਂ ਨੂੰ ਝਾਂਸਾ ਦੇਣ ਲਈ ਖੁਦ ਦੀ ਦੁਬਈ ਜਾਣ ਦੀ ਫਾਈਲ ਲਾਈ ਸੀ। ਹਾਲਾਂਕਿ ਸ਼ਿਕਾਇਤਕਰਤਾ ਅਵਤਾਰ ਸਿੰਘ ਕੋਲ ਗੌਰਵ ਨੂੰ 2 ਲੱਖ ਰੁਪਏ ਦੇਣ ਦੇ ਸਾਰੇ ਪਰੂਫ ਹਨ, ਜਿਸ ਕਾਰਨ ਉਸ ਦੀ ਚਲਾਕੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ।
ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਨੰ. 6 ਦੀ ਪੁਲਸ ਨੇ ਗੌਰਵ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਪੁਰਾਣੀ ਦੁਸਹਿਰਾ ਗਰਾਊਂਡ ਬਸਤੀ ਨੌ ਖਿਲਾਫ ਕੇਸ ਦਰਜ ਕੀਤਾ ਸੀ।
ਅਵਤਾਰ ਸਿੰਘ ਦਾ ਦੋਸ਼ ਹੈ ਕਿ ਗੌਰਵ ਨੇ ਉਨ੍ਹਾਂ ਦੇ ਦੋ ਬੇਟਿਆਂ ਨੂੰ ਦੁਬਈ ਭੇਜਣ ਲਈ 2 ਲੱਖ ਰੁਪਏ ਦਿੱਤੇ ਸਨ ਪਰ ਵਰਕ ਪਰਮਿਟ ਦੀ ਜਗ੍ਹਾ ਵਿਜ਼ਿਟਰ ਵੀਜ਼ਾ ਲਗਵਾ ਦਿੱਤਾ, ਜਿਸ ਕਾਰਨ ਦਿੱਲੀ ਏਅਰਪੋਰਟ ਤੋਂ ਹੀ ਉਨ੍ਹਾਂ ਦੇ ਬੇਟਿਆਂ ਨੂੰ ਵਾਪਸ ਭੇਜ ਦਿੱਤਾ।
72 ਲੱਖ ਦਾ ਫਰਾਡ ਕਰਨ ਵਾਲੀ ਦਿੱਲੀ ਦੀ ਕੰਪਨੀ ਦਾ ਪਲਾਨਰ ਗ੍ਰਿਫਤਾਰ
NEXT STORY