ਨਵੀਂ ਦਿੱਲੀ – ਦੁਨੀਆ ਦੇ ਵੱਡੇ ਬਾਜ਼ਾਰਾਂ ’ਚ ਉਤਸ਼ਾਹਜਨਕ ਮੰਗ ਨੂੰ ਦੇਖਦੇ ਹੋਏ ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਪ੍ਰਕੋਪ ਦੇ ਬਾਵਜੂਦ ਬਰਾਮਦਕਾਰਾਂ ਨੇ ਦੇਸ਼ ਦਾ ਬਰਾਮਦ ਕਾਰੋਬਾਰ ਬਿਹਤਰ ਰਹਿਣ ਦੀ ਉਮੀਦ ਜਤਾਈ ਹੈ।
ਫੈੱਡਰੇਸ਼ਨ ਆਫ ਇੰਡੀਆ ਐਕਸਪੋਰਟ ਆਰਗਨਾਈਜੇਸ਼ਨ (ਐੱਫ. ਈ. ਆਈ. ਓ.) ਦੇ ਪ੍ਰਧਾਨ ਐੱਸ. ਕੇ. ਸਰਾਫ ਨੇ ਕਿਹਾ ਕਿ ਜ਼ਿਆਦਾਤਰ ਸੂਬਿਆਂ ’ਚ ਕੋਰੋਨਾ ਕਾਰਨ ਲਗਾਏ ਅੰਸ਼ਿਕ ਜਾਂ ਸੰਪੂਰਨ ਪਾਬੰਦੀਆਂ ਨਾਲ ਨਿਰਮਾਣ ਅਤੇ ਬਰਾਮਦ ਨਾਲ ਸਬੰਧਤਕ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਵੀ ਮਾਲ ਦੇ ਟ੍ਰਾਂਸਪੋਰਟ ਦੀ ਇਜਾਜ਼ਤ ਦਿੱਤੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਪ੍ਰਕੋਪ ਕਾਰਨ ਹਾਲਾਂਕਿ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਦਯੋਗਾਂ ’ਚ ਪੂਰੀ ਲੇਬਰ ਫੋਰਸ ਨਾਲ ਕੰਮ ਨਹੀਂ ਹੋ ਰਿਹਾ ਹੈ। ਸਾਨੂੰ ਉਮੀਦ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਮਈ ਦੇ ਅੱਧ ਤੋਂ ਕਮਜ਼ੋਰ ਹੋ ਜਾਏਗੀ ਅਤੇ ਬਾਅਦ ’ਚ ਸਥਿਤੀ ਬਿਹਤਰ ਹੁੰਦੀ ਚਲੀ ਜਾਏਗੀ। ਵੱਡੇ ਬਾਜ਼ਾਰਾਂ ’ਚ ਮੰਗ ਨੂੰ ਦੇਖਦੇ ਹੋਏ ਸਾਨੂੰ ਬਰਾਮਦ ’ਚ ਲਗਾਤਾਰ ਵਾਧੇ ਦੀ ਉਮੀਦ ਹੈ। ਸਰਾਫ ਨੇ ਖਰੀਦਦਾਰਾਂ ਦੀ ਛੇਤੀ ਵੰਡ ਦੀ ਮੰਗ ਨੂੰ ਲੈ ਕੇ ਕਿਹਾ ਕਿ ਜ਼ਿਆਦਾਤਰ ਖਰੀਦਦਾਰ ਮੌਜੂਦਾ ਸਥਿਤੀ ਨੂੰ ਸਮਝ ਰਹੇ ਹਨ ਅਤੇ ਸਹਿਯੋਗ ਕਰ ਰਹੇ ਹਨ ਕਿਉਂਕਿ ਉਹ ਵੀ ਇਸ ਤਰ੍ਹਾਂ ਦੀਆਂ ਚੁਣੌਤੀਆਂ ’ਚੋਂ ਲੰਘ ਚੁੱਕੇ ਹਨ ਜਾਂ ਹਾਲੇ ਵੀ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਮਾਲ ਪਹੁੰਚਾਉਣ ਦੀ ਮਿਆਦ ਨੂੰ ਵਧਾ ਦਿੱਤਾ ਹੈ।
ਖੰਡ ਦਾ ਉਤਪਾਦਨ 2 ਕਰੋੜ 99.1 ਲੱਖ ਟਨ ਹੋਇਆ : ਇਸਮਾ
NEXT STORY