ਨਵੀਂ ਦਿੱਲੀ — ਸਿਹਤ ਸਮੇਤ ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਪਿਰਾਮਲ ਇੰਟਰਪ੍ਰਾਈਜ਼ਿਜ਼ ਫਾਰਮਾ ਖੇਤਰ ਦੀ ਫਾਇਜ਼ਰ ਲਿ. ਦੇ 4 ਦਵਾਈ ਬਰਾਂਡਾਂ ਫੋਰਾਡਾਲ, ਨੇਕੋ, ਸਲੋਂਸ ਅਤੇ ਵਾਟਰਬਰੀਜ਼ ਕੰਪਾਊਂਡ ਦੀ 110 ਕਰੋੜ ਰੁਪਏ 'ਚ ਅਕਵਾਇਰਮੈਂਟ ਕਰੇਗੀ । ਇਸ ਸਮਝੌਤੇ ਦੀਆਂ ਵਿਵਸਥਾਵਾਂ 'ਚ ਬੰਗਲਾਦੇਸ਼ ਅਤੇ ਸ਼੍ਰੀਲੰਕਾ 'ਚ ਫੇਰਾਡਾਲ ਅਤੇ ਵਾਟਰਬਰੀਜ਼ ਕੰਪਾਊਂਡ ਦਾ ਟਰੇਡਮਾਰਕ ਅਧਿਕਾਰ ਮਿਲਣਾ ਵੀ ਸ਼ਾਮਿਲ ਹੈ । ਸੌਦੇ ਦੀਆਂ ਜ਼ਰੂਰੀ ਰੈਗੂਲੇਟਰੀ ਮਨਜ਼ੂਰੀਆਂ ਮਿਲਣੀਆਂ ਬਾਕੀ ਹਨ । ਚਾਰਾਂ ਉਤਪਾਦਾਂ ਦਾ ਕੁਲ ਮੌਜੂਦਾ ਬਾਜ਼ਾਰ ਕਰੀਬ 7,000 ਕਰੋੜ ਰੁਪਏ ਦਾ ਹੈ।
ਸਮੁੰਦਰ ਦੇ ਕਿਨਾਰਿਆਂ 'ਤੇ ਸਥਾਪਿਤ ਕੀਤੇ ਜਾਣਗੇ ਪੌਣ ਊਰਜਾ ਪ੍ਰਾਜੈਕਟ
NEXT STORY