ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਅਤੇ ਉਸ ਦੀ ਸਹਿਯੋਗੀਆਂ ਨੇ ਫਰਮ ਦੇ ਪੂਰਬੀ ਤੱਟੀ ਕੇਜੀ-ਡੀ6 ਬਲਾਕ ਵਿਚ ਖੋਜੀ ਗਈ ਗੈਸ ਦੀ ਤਿੰਨ-ਚੌਥਾਈ ਤੋਂ ਵੱਧ ਮਾਤਰਾ ਖ਼ਰੀਦ ਲਈ ਹੈ, ਜਿਸ ਦੀ ਸਰਕਾਰ ਵੱਲੋਂ ਨਿਰਧਾਰਤ ਕੀਮਤ, ਦਰਾਮਦ ਦਰ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਰਿਲਾਇੰਸ ਅਤੇ ਉਸ ਦੀ ਸਾਂਝੇਦਾਰ ਬ੍ਰਿਟੇਨ ਦੀ ਬੀ. ਪੀ. ਪੀਐੱਲਸੀ ਨੇ ਪਿਛਲੇ ਹਫਤੇ ਕੇਜੀ-ਡੀ6 ਬਲਾਕ ਵਿਚ ਨਵੀਆਂ ਖੋਜਾਂ ਨਾਲ ਨਿਕਲਣ ਵਾਲੀ ਗੈਸ ਦੀ 55 ਲੱਖ ਘਣ ਮੀਟਰ ਗੈਸ ਪ੍ਰਤੀਦਿਨ ਸਪਲਾਈ ਕਰਨ ਦੀ ਨਿਲਾਮੀ ਆਯੋਜਿਤ ਕੀਤੀ ਸੀ।
ਇਸ ਮਾਮਲੇ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਤਿੰਨ ਸੂਤਰਾਂ ਨੇ ਦੱਸਿਆ ਕਿ ਰਿਲਾਇੰਸ ਦੀ ਤੇਲ ਤੋਂ ਰਸਾਇਣਕ (ਓ2 ਸੀ) ਕਾਰੋਬਾਰੀ ਯੂਨਿਟ ਨੇ ਨਿਲਾਮੀ ਦੌਰਾਨ 3.2 ਘਣ ਮੀਟਰ ਗੈਸ ਖ਼ਰੀਦੀ। ਉਨ੍ਹਾਂ ਇਹ ਵੀ ਕਿਹਾ ਕਿ ਗੈਸ ਖ਼ਰੀਦ ਤੇ ਮਾਰਕੀਟਿੰਗ ਲਈ ਰਿਲਾਇੰਸ ਤੇ ਬੀ. ਪੀ. ਵੱਲੋਂ ਮਿਲ ਕੇ ਸਥਾਪਤ ਸਾਂਝਾ ਉੱਦਮ ਇੰਡੀਆ ਗੈਸ ਸਲਿਊਸ਼ਨਸ (ਆਈ. ਜੀ. ਐੱਸ.) ਨੇ ਰੋਜ਼ਾਨਾ ਦਸ ਲੱਖ ਘਣ ਮੀਟਰ ਗੈਸ ਲਈ ਬੋਲੀ ਲਾਈ। ਗੈਸ ਦੀ ਬਾਕੀ ਮਾਤਰਾ ਅਡਾਨੀ ਗੈਸ (01.5 ਘਣ ਮੀਟਰ/ਪ੍ਰਤੀ ਦਿਨ), ਆਈ. ਆਰ. ਐੱਸ. ਐਨਰਜ਼ੀ (1.0 ਲੱਖ ਘਣ ਮੀਟਰ), ਗੇਲ (30,000 ਘਣ ਮੀਟਰ ਪ੍ਰਤੀ ਦਿਨ ਅਤੇ ਟੋਰੈਂਟ ਗੈਸ (20,000 ਘਣ ਮੀਟਰ ਪ੍ਰਤੀ ਦਿਨ) ਨੇ ਉਠਾਈ। ਸੂਤਰਾਂ ਨੇ ਕਿਹਾਕਿ ਈ-ਨਿਲਾਮੀ ਵਿਚ ਉਭਰੀ ਕੀਮਤ ਜੇ. ਕੇ. ਐੱਮ. (ਜਾਪਾਨ-ਕੋਰੀਆ ਮਾਰਕਰ) ਐੱਲ. ਐੱਨ. ਜੀ. ਦੀ ਕੀਮਤ ਦੇ ਮੁਕਾਬਲੇ 0.06 ਡਾਲਰ ਘੱਟ ਹੈ।
ਫਿਚ ਨੇ ਕਿਹਾ, ਆਰਥਿਕ ਸਰਗਰਮੀਆਂ ਘਟੀਆਂ ਪਰ 2020 ਨਾਲੋਂ ਘੱਟ ਗੰਭੀਰ
NEXT STORY