ਨਵੀਂ ਦਿੱਲੀ– ਖੰਡ ਉਦਯੋਗ ਦੇ ਪ੍ਰਮੁੱਖ ਸੰਗਠਨ, ਭਾਰਤੀ ਖੰਡ ਮਿੱਲ ਸੰਘ (ਇਸਮਾ) ਨੇ ਸੋਮਵਾਰ ਨੂੰ ਕਿਹਾ ਕਿ ਮਾਰਕੀਟਿੰਗ ਸੈਸ਼ਨ 2020-21 ਦੇ ਅਪ੍ਰੈਲ ਮਹੀਨੇ ਤੱਕ ਦੇਸ਼ ਦਾ ਖੰਡ ਦਾ ਉਤਪਾਦਨ 2 ਕਰੋੜ 99.1 ਲੱਖ ਟਨ ਤੱਕ ਪਹੁੰਚ ਗਿਆ ਹੈ।
ਇਸਮਾ ਨੇ ਕਿਹਾ ਕਿ ਖੰਡ ਬਰਾਮਦ ਦੇ ਸਬੰਧ ’ਚ ਖੰਡ ਮਿੱਲਾਂ ਨੇ ਹੁਣ ਤੱਕ 54 ਤੋਂ 55 ਲੱਖ ਟਨ ਦੀ ਬਰਾਮਦ ਲਈ ਕਾਂਟ੍ਰੈਕਟ ਕੀਤਾ ਹੈ। ਇਸ ’ਚੋਂ 35 ਲੱਖ ਟਨ ਦੀ ਬਰਾਮਦ ਕੀਤੀ ਗਈ ਹੈ ਜਦੋਂ ਕਿ ਇਸ ਮਹੀਨੇ ਤੱਕ 10 ਲੱਖ ਟਨ ਦੀ ਹੋਰ ਬਰਾਮਦ ਕੀਤੇ ਜਾਣ ਦੀ ਉਮੀਦ ਹੈ। ਈਥੇਨਾਲ ਬਾਰੇ ਇਸਮਾ ਨੇ ਕਿਹਾ ਕਿ ਖੰਡ ਮਿੱਲਾਂ ਨੇ ਇਸ ਸਾਲ ਦੇ 19 ਅਪ੍ਰੈਲ ਤੱਕ ਤੇਲ ਮਾਰਕੀਟਿੰਗ ਕੰਪਨੀਆਂ ਨੂੰ 117.72 ਕਰੋੜ ਲਿਟਰ ਈਥੇਨਾਲ ਦੀ ਸਪਲਾਈ ਕੀਤੀ ਹੈ, ਜਦੋਂ ਕਿ ਕੁੱਲ ਕਾਂਟ੍ਰੈਕਟਡ ਮਾਤਰਾ 302.53 ਕਰੋੜ ਲਿਟਰ ਹੈ।
ਗੌਰਤਲਬ ਹੈ ਕਿ ਪਿਛਲੇ ਜਿਹੇ ਖੰਡ ਕੰਪਨੀਆਂ ਦੇ ਸ਼ੇਅਰਾਂ ਵਿਚ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਸੀ। ਬਰਲਾਮਪੁਰ ਚੀਨੀ ਸਣੇ ਹੋਰ ਕੰਪਨੀਆਂ ਦੇ ਸ਼ੇਅਰਾਂ ਨੇ ਵੱਡੀ ਦੌੜ ਲਈ ਹੈ। ਇਸ ਦਾ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਚੜ੍ਹਨ ਅਤੇ ਈਥੇਨਾਲ ਦਾ ਉਤਪਾਦਨ ਵਧਣਾ ਹੈ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 14 ਪੈਸੇ ਮਜ਼ਬੂਤ ਹੋਇਆ
NEXT STORY