ਨਵੀਂ ਦਿੱਲੀ- ਬੈਂਕ ਆਫ਼ ਬੜੌਦਾ 'ਚ ਅਫ਼ਸਰ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਲਈ ਭਾਰਤੀਆਂ ਨਿਕਲੀਆਂ ਹਨ। ਕੁੱਲ 13 ਖਾਲ੍ਹੀ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਅਹੁਦਿਆਂ ਦੇ ਨਾਂ ਅਤੇ ਗਿਣਤੀ
- ਡਿਜ਼ੀਟਲ ਰਿਸਕ ਸਪੈਸ਼ਲਿਸਟ- 02
- ਲੀਡ ਡਿਜ਼ੀਟਲ ਬਿਜ਼ਨੈੱਸ ਪਾਰਟਨਰਸ਼ਿਪ- 01
- ਲੀਡ ਡਿਜ਼ੀਟਲ ਸੇਲਸ- 01
- ਡਿਜ਼ੀਟਲ ਐਨਾਲਿਟਿਕਸ ਸਪੈਸ਼ਲਿਸਟ- 01
- ਇਨੋਵੇਸ਼ਨ ਐਂਡ ਇਮਜਰਨਿੰਗ ਟੇਕ- 01
- ਸਪੈਸ਼ਲਿਸਟ- 01
- ਡਿਜ਼ੀਟਲ ਜਰਨੀ ਮਾਹਰ- 01
- ਡਿਜ਼ੀਟਲ ਸੇਲਸ ਅਫ਼ਸਰ- 03
- UI/UX ਸਪੈਸ਼ਲਿਸਟ- 01
- ਟੈਸਟਿੰਗ ਸਪੈਸ਼ਲਿਸਟ- 02
ਸਿੱਖਿਆ ਯੋਗਤਾ
ਸਾਰੇ ਅਹੁਦਿਆਂ 'ਤੇ ਭਰਤੀ ਲਈ ਤੈਅ ਯੋਗਤਾਵਾਂ ਵੱਖ-ਵੱਖ ਹੈ। ਆਪਣੇ ਸੰਬੰਧਤ ਟਰੇਡ 'ਚ ਡਿਗਰੀ ਦੇ ਨਾਲ-ਨਾਲ ਉਮੀਦਵਾਰਾਂ ਕੋਲ ਤੈਅ ਵਰਕ ਐਕਸਪੀਰੀਅੰਸ ਹੋਣਾ ਵੀ ਜ਼ਰੂਰੀ ਹੈ।
ਉਮਰ
ਸਾਰੇ ਅਹੁਦਿਆਂ ਲਈ ਉਮਰ ਹੱਦ ਵੀ ਵੱਖ-ਵੱਖ ਹੈ। ਹਾਲਾਂਕਿ ਉਮਰ ਦੀ ਗਣਨਾ 1 ਨਵੰਬਰ 2020 ਦੇ ਆਧਾਰ 'ਤੇ ਕੀਤੀ ਜਾਵੇਗੀ।
ਐਪਲੀਕੇਸ਼ਨ ਫੀਸ
ਅਨਰਿਜ਼ਰਵਡ ਕੈਟੇਗਰੀ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 600 ਰੁਪਏ ਹੈ, ਜਦੋਂ ਕਿ ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ 100 ਰੁਪਏ ਐਪਲੀਕੇਸ਼ਨ ਫੀਸ ਜਮ੍ਹਾ ਕਰਨੀ ਹੋਵੇਗੀ।
ਆਖਰੀ ਤਾਰੀਖ਼
ਇਛੁੱਕ ਉਮੀਦਵਾਰ 30 ਨਵੰਬਰ 2020 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ https://www.bankofbaroda.in/ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਇੰਡੀਅਨ ਕੋਸਟ ਗਾਰਡ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ
NEXT STORY