ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਰੱਖਿਆ ਮੰਤਰਾਲਾ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਹੈ। ਡਾਇਰੈਕਟਰ ਜਨਰਲ ਡਿਫੈਂਸ ਐਸਟੇਟ (DGDE) ਵਲੋਂ ਕਈ ਸਾਰੇ ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ।
ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ 97
ਜੂਨੀਅਰ ਹਿੰਦੀ ਟਰਾਂਸਲੇਟਰ- 7 ਅਹੁਦੇ
ਸਬ ਡਿਵੀਜ਼ਨਲ ਅਫ਼ਸਰ ਗਰੇਡ-II- 89 ਅਹੁਦੇ
ਹਿੰਦੀ ਟਾਈਪਿਸਟ- 1 ਅਹੁਦਾ
ਆਖ਼ਰੀ ਤਾਰੀਖ਼
ਉਮੀਦਵਾਰ 15 ਜਨਵਰੀ 2022 ਤੱਕ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਯੋਗਤਾ
ਜੂਨੀਅਰ ਹਿੰਦੀ ਟਰਾਂਸਲੇਟਰ- ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਾਸਟਰਜ਼ ਦੀ ਡਿਗਰੀ ਹੋਣੀ ਚਾਹੀਦੀ ਹੈ।
ਸਬ ਡਿਵੀਜ਼ਨਲ ਅਫ਼ਸਰ- 10ਵੀਂ ਪਾਸ ਹੋਣਾ ਚਾਹੀਦਾ, ਨਾਲ ਹੀ Surveying or Draftsman (Civil) ’ਚ ਘੱਟੋ-ਘੱਟ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ।
ਹਿੰਦੀ ਟਾਈਪਿਸਟ- 10ਵੀਂ ਪਾਸ ਹੋਣਾ ਚਾਹੀਦਾ ਅਤੇ ਹਿੰਦੀ ਟਾਈਪ ਸਪੀਡ 25 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
ਉਮਰ
ਜੂਨੀਅਰ ਹਿੰਦੀ ਟਰਾਂਸਲੇਟਰ ਅਹੁਦੇ ਲਈ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਸਬ ਡਿਵੀਜ਼ਨਲ ਅਫ਼ਸਰ ਅਤੇ ਹਿੰਦੀ ਟਾਈਪਿਸਟ ਅਹੁਦੇ ਲਈ 18 ਤੋਂ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਰਾਖਵਾਂਕਰਨ ਕੈਟੇਗਰੀ ਨਾਲ ਜੁੜੇ ਉਮੀਦਵਾਰਾਂ ਨੂੰ ਉਮਰ ’ਚ ਛੋਟ ਪ੍ਰਦਾਨ ਕੀਤੀ ਜਾਵੇਗੀ।
SBI ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 1226 ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY