ਨਵੀਂ ਦਿੱਲੀ– ਕਰਨਾਟਕ ਪੁਲਸ ਵਿਭਾਗ ਵਿਚ ਸਬ ਇੰਸਪੈਰਟਰ ਦੇ 402 ਅਹੁਦਿਆਂ ’ਤੇ ਭਰਤੀ ਨਿਕਲੀ ਹੈ। ਸੂਬੇ ਦੇ ਪੁਲਸ ਵਿਭਾਗ ਨੇ ਇਸ ਭਰਤੀ ਲਈ ਅਪਲਾਈ ਕਰਨ ਦੀ ਤਾਰੀਖ਼ ਵਿਚ ਬਦਲਾਅ ਕੀਤਾ ਹੈ। ਹੁਣ ਉਮੀਦਵਾਰ 15 ਜੂਨ 2021 ਤੱਕ ਅਧਿਕਾਰਤ ਵੈੱਬਸਾਈਟ http://psicivil21.ksp-online.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਸ ਭਰਤੀ ਲਈ ਆਖ਼ਰੀ ਤਾਰੀਖ਼ 3 ਮਈ ਤੈਅ ਕੀਤੀ ਗਈ ਸੀ।
ਅਹੁਦਿਆਂ ਦਾ ਵੇਰਵਾ
- ਪੁਲਸ ਸਬ-ਇੰਸਪੈਕਟਰ (Residual Region) - 376 ਅਹੁਦੇ
- ਪੁਲਸ ਸਬ-ਇੰਸਪੈਕਟਰ (Kalyana Karnataka Region)- 26 ਅਹੁਦੇ
- ਕੁੱਲ ਅਹੁਦੇ- 402
ਮਹੱਤਵਪੂਰਨ ਤਾਰੀਖ਼ਾਂ
- ਆਨਲਾਈਨ ਅਰਜ਼ੀ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 1 ਅਪ੍ਰੈਲ 2021
- ਆਨਲਾਈਨਅਰਜ਼ੀ ਦੇਣ ਦੀ ਆਖਰੀ ਤਾਰੀਖ਼ - 15 ਜੂਨ 2021
- ਅਰਜ਼ੀ ਫ਼ੀਸ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼- 17 ਜੂਨ 2021
ਵਿੱਦਿਅਕ ਯੋਗਤਾ
ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣਾ ਜ਼ਰੂਰੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 21 ਤੋਂ 30 ਸਾਲ ਤਕ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸੀਰੀਰਕ ਪ੍ਰੀਖਿਆ ਅਤੇ ਇੰਟਰਵਿਊ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਜਾਵੇਗੀ।
ਅਰਜ਼ੀ ਫ਼ੀਸ
- ਜੀ.ਐਮ. ਅਤੇ 2ਏ, 2ਬੀ, 3ਏ, 3ਬੀ ਸ਼੍ਰੇਣੀ ਦੇ ਉਮੀਦਵਾਰਾਂ ਲਈ- 500 ਰੁਪਏ
- ਐਸ.ਸੀ. / ਐਸ.ਟੀ. / ਕੈਟ - 01 ਸ਼੍ਰੇਣੀ ਲਈ - 250 ਰੁਪਏ
ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ
ਜੂਨੀਅਰ ਅਸਿਸਟੈਂਟ ਸਮੇਤ ਕਈ ਅਹੁਦਿਆਂ 'ਤੇ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
NEXT STORY