ਨਵੀਂ ਦਿੱਲੀ : ਸੈਂਟਰਲ ਸਲੈਕਸ਼ਨ ਬੋਰਡ ਆਫ ਕਾਂਸਟੇਬਲਸ (CSBC) ਨੇ ਬਿਹਾਰ ਪੁਲਸ ਵਿਚ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਅਭਿਆਨ ਤਹਿਤ ਕੁੱਲ 8,415 ਕਾਂਸਟੇਬਲ ਦੇ ਅਹੁਦੇ ਭਰੇ ਜਾਣਗੇ। ਯੋਗ ਅਤੇ ਚਾਹਵਾਨ ਉਮੀਦਵਾਰ 14 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ ਅਤੇ ਆਨਲਾਈਨ ਅਪਲਾਈ ਕਰਣ ਦੀ ਪ੍ਰਕਿਰਿਆ 13 ਨਵੰਬਰ ਤੋਂ ਸ਼ੁਰੂ ਹੋਵੇਗੀ।
ਕੈਟੇਗਰੀ ਵਾਈਸ ਅਹੁਦਿਆਂ ਦੇ ਵੇਰਵਾ
Unreserved 3489
- EWS 842
- SC 1307
- ST 82
- EBC 1470
- BC 980
- BC (female) 245
ਕੁਲ-8415
ਵਿੱਦਿਅਕ ਯੋਗਤਾ
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ
ਉਮਰ ਹੱਦ
ਉਮੀਦਵਾਰ ਦੀ ਉਮਰ ਹੱਦ 18 ਸਾਲ ਤੋਂ 25 ਸਾਲ ਵਿਚਾਲੇ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਿਣਤੀ 01 ਅਗਸਤ 2020 ਦੇ ਆਧਾਰ 'ਤੇ ਕੀਤੀ ਜਾਵੇਗੀ।
ਤਨਖ਼ਾਹ
ਉਮੀਦਵਾਰਾਂ ਨੂੰ 21,700 ਤੋਂ 69,100 ਰੁਪਏ ਦੀ ਮਾਸਿਕ ਤਨਖ਼ਾਹ 'ਤੇ ਨੌਕਰੀ 'ਤੇ ਰੱਖਿਆ ਜਾਵੇਗਾ।
ਅਰਜ਼ੀ ਫ਼ੀਸ
ਸਾਧਾਰਨ ਅਤੇ ਈ.ਡਬਲਯੂ.ਐਸ. ਕੈਟੇਗਰੀ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 450 ਰੁਪਏ ਦਾ ਭੁਗਤਾਨੇ ਕਰਣਾ ਹੋਵੇਗਾ, ਜਦੋਂਕਿ ਐਸ.ਸੀ./ਐਸ.ਟੀ. ਕੈਟੇਗਰੀ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 112 ਰੁਪਏ ਦਾ ਭੁਗਤਾਨ ਕਰਣਾ ਹੋਵੇਗਾ।
ਮਹੱਤਵਪੂਰਣ ਤਾਰੀਖ਼ਾਂ
- ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ : 13 ਨਵੰਬਰ 2020
- ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ : 14 ਦਸੰਬਰ 2020
ਇੰਝ ਕਰੋ ਅਪਲਾਈ
ਯੋਗ ਉਮੀਦਵਾਰ ਅਤੇ ਚਾਹਵਾਨ ਉਮੀਦਵਾਰ CSBC ਦੀ ਅਧਿਕਾਰਤ ਵੈਬਸਾਈਟ http://csbc.bih.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਭਾਰਤੀ ਰੇਲਵੇ 'ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
NEXT STORY