ਨਵੀਂ ਦਿੱਲੀ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਅਸਿਟੈਂਟ ਲਾਈਨਮੈਨ, ਰੈਵੀਨਿਊ ਅਫ਼ਸਰ ਅਤੇ ਜੂਨੀਅਰ ਇੰਜੀਨੀਅਰ ਸਮੇਤ 2632 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਨਾਮ ਅਤੇ ਗਿਣਤੀ
ਲੇਖਾਕਾਰ- 18 ਅਹੁਦੇ
ਕਲਰਕ- 549 ਅਹੁਦੇ
ਜੂਨੀਅਰ ਇੰਜੀਨੀਅਰ/ਇਲੈਕਟ੍ਰਿਕਲ- 75 ਅਹੁਦੇ
ਸਹਾਇਕ ਲਾਈਨਮੈਨ (ਏ.ਐੱਲ.ਐੱਮ.)- 1700 ਅਹੁਦੇ
ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ (ਏ.ਐੱਸ.ਐੱਸ.ਏ.)- 290 ਅਹੁਦੇ
ਆਖ਼ਰੀ ਤਾਰੀਖ਼
ਆਨਲਾਈਨ ਰਜਿਸਟਰੇਸ਼ਨ ਦੀ ਆਖ਼ਰੀ ਤਾਰੀਖ਼ 20 ਜੂਨ 2021 ਹੈ।
ਸਿੱਖਿਆ ਯੋਗਤਾ
ਵੱਖ-ਵੱਖ ਅਹੁਦਿਆਂ ਲਈ ਉਮੀਦਵਾਰ ਦੀਆਂ ਜ਼ਰੂਰੀ ਯੋਗਤਾਵਾਂ ਵੀ ਵੱਖ-ਵੱਖ ਤੈਅ ਹਨ। ਬਿਜਲੀ ਮਹਿਕਮੇ 'ਚ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰਨ ਲਈ ਨੋਟੀਫਿਕੇਸ਼ਨ ਲਿੰਕ https://pspcl.in/wp-content/uploads/2021/05/Advt-CRA-298-of-2021-PSPCL.pdf ਦੇ ਮਾਧਿਅਮ ਨਾਲ ਸਿੱਖਿਆ ਯੋਗਤਾ ਅਤੇ ਉਮਰ ਹੱਦ ਚੈੱਕ ਕਰ ਸਕਦੇ ਹਨ।
ਐਪਲੀਕੇਸ਼ਨ ਫ਼ੀਸ
ਅਨੁਸੂਚਿਤ ਜਾਤੀ ਅਤੇ ਦਿਵਯਾਂਗ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੀ ਸ਼੍ਰੇਣੀਆਂ ਲਈ ਐਪਲੀਕੇਸ਼ਨ ਫ਼ੀਸ 944 ਰੁਪਏ ਹੈ। ਅਨੁਸੂਚਿਤ ਜਾਤੀ ਲਈ ਐਪਲੀਕੇਸ਼ਨ ਫ਼ੀਸ ਅਤੇ ਦਿਵਯਾਂਗ ਵਰਗ ਲਈ 590 ਰੁਪਏ ਹੈ। ਇਕ ਤੋਂ ਵੱਧ ਅਹੁਦਿਆਂ ਲਈ ਪਾਤਰ ਉਮੀਦਵਾਰਾਂ ਨੂੰ ਇਕ ਵੱਖ ਫ਼ੀਸ ਜਮ੍ਹਾ ਕਰਨੀ ਹੋਵੇਗੀ ਅਤੇ ਵੱਖ ਤੋਂ ਅਪਲਾਈ ਕਰਨਾ ਹੋਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਬਿਜਲੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://pspcl.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਮੈਡੀਕਲ ਕਾਲਜ 'ਚ ਕਈ ਅਹੁਦਿਆਂ 'ਤੇ ਨਿਕਲੀਆਂ ਹਨ ਭਰਤੀਆਂ, 10ਵੀਂ ਪਾਸ ਲਈ ਨੌਕਰੀ ਦਾ ਮੌਕਾ
NEXT STORY