ਮੁੰਬਈ: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਮੁੰਬਈ ਦੇ ਜੁਹੂ ’ਚ ਖ਼ੁਦ ਦਾ ਘਰ ਖਰੀਦ ਲਿਆ ਹੈ। ਇਸ ਵਜ੍ਹਾ ਨਾਲ ਅਦਾਕਾਰਾ ਅੱਜ ਚਰਚਾ ’ਚ ਹੈ। ਜਾਹਨਵੀ ਨੇ ਹੁਣ ਤੱਕ ਸਿਰਫ ਦੋ ਫ਼ਿਲਮਾਂ ਕੀਤੀਆਂ ਹਨ। ਜੋ ਘਰ ਜਾਹਨਵੀ ਨੇ ਖਰੀਦਿਆ ਹੈ ਉਸ ਦੀ ਕੀਮਤ 39 ਕਰੋੜ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਸੱਤ ਦਸੰਬਰ ਨੂੰ ਅਦਾਕਾਰਾ ਨੇ ਇਹ ਡੀਲ ਫਾਈਨਲ ਕੀਤੀ। ਇਹ ਘਰ 3,456 ਸਕਵਾਇਰ ਫੁੱਟ ਦਾ ਹੈ ਅਤੇ ਇਸ ਅਦਾਕਾਰਾ ਨੇ ਇਸ ਲਈ 78 ਲੱਖ ਸਟੈਂਪ ਡਿਊਟੀ ਦਾ ਭੁਗਤਾਨ ਕੀਤਾ ਹੈ। ਖ਼ਬਰਾਂ ਮੁਤਾਬਕ ਇਸ ਘਰ ’ਚ 6 ਕਾਰਾਂ ਦੀ ਪਾਰਕਿੰਗ ਲਈ ਜਗ੍ਹਾ ਹੈ। ਦੱਸਣਯੋਗ ਹੈ ਕਿ ਜਾਹਨਵੀ ਕਪੂਰ ਤੋਂ ਇਲਾਵਾ ਆਲੀਆ ਭੱਟ ਅਤੇ ਰਿਤਿਕ ਰੋਸ਼ਨ ਨੇ ਵੀ ਆਪਣਾ ਘਰ ਖਰੀਦਿਆ ਹੈ। ਆਲੀਆ ਨੇ ਰਣਬੀਰ ਕਪੂਰ ਦੇ ਅਪਾਰਟਮੈਂਟ ’ਚ ਹੀ ਘਰ ਖਰੀਦਿਆ ਹੈ। ਰਿਤਿਕ ਰੋਸ਼ਨ ਦੀ ਗੱਲ ਕਰੀਏ ਤਾਂ ਅਜਿਹਾ ਕਿਹਾ ਜਾ ਰਿਹਾ ਹੈ ਕਿ ਜੋ ਪੇਂਟਹਾਊਸ ਉਨ੍ਹਾਂ ਨੇ ਜੁਹੂ ’ਚ ਖਰੀਦਿਆ ਹੈ ਉਸ ਦੀ ਕੀਮਤ ਕਰੀਬ 100 ਕਰੋੜ ਹੈ।
ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਕਪੂਰ ਨੇ ਫ਼ਿਲਮ ‘ਧੜਕ’ ਨਾਲ ਡੈਬਿਊ ਕੀਤਾ ਸੀ। ਇਹ ਫ਼ਿਲਮ ਹਿੱਟ ਰਹੀ ਸੀ। ਇਸ ਤੋਂ ਬਾਅਦ ਅਦਾਕਾਰਾ ‘ਗੁੰਜਨ ਸਕਸੈਨਾ-ਦਿ ਕਾਰਗਿਲ ਗਰਲ’ ’ਚ ਨਜ਼ਰ ਆਈ। ਇਸ ਫ਼ਿਲਮ ’ਚ ਵੀ ਜਾਹਨਵੀ ਨੂੰ ਪਸੰਦ ਕੀਤਾ ਗਿਆ। ਫ਼ਿਲਮਾਂ ਤੋਂ ਇਲਾਵਾ ਜਾਹਨਵੀ ਕਪੂਰ ਅੰਡੋਸਰਮੈਂਟ ਨਾਲ ਕਮਾਉਂਦੀ ਹੈ। ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਹ ਅਦਾਕਾਰਾ ਅੱਗੇ ‘ਦੋਸਤਾਨਾ 2’ ਅਤੇ ‘ਰੂਹੀ ਆਫਜ਼ਾ’ ’ਚ ਨਜ਼ਰ ਆਉਣ ਵਾਲੀ ਹੈ।
ਦਿਲਜੀਤ ਦੋਸਾਂਝ ਨੇ ਕਿਸਾਨੀ ਮਸਲੇ 'ਤੇ ਮੁੜ ਕੱਢੇ ਕੰਗਨਾ ਦੇ ਭੁਲੇਖੇ, ਸ਼ਰੇਆਮ ਆਖੀਆਂ ਇਹ ਗੱਲਾਂ
NEXT STORY