ਮੁੰਬਈ- ਹਾਲੀਵੁੱਡ ਅਦਾਕਾਰਾ ਸਾਮੰਥਾ ਲਾਕਵੁਡ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਨ੍ਹਾਂ ਖ਼ਬਰਾਂ ਵਿਚਾਲੇ ਹਾਲ ਹੀ 'ਚ ਸਾਮੰਥਾ ਨੇ ਰਿਤਿਕ ਰੌਸ਼ਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਖੂਬ ਵਾਇਰਲ ਹੋ ਰਹੀਆਂ ਹਨ। ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸਾਮੰਥਾ ਅਤੇ ਰਿਤਿਕ ਰੌਸ਼ਨ ਇਕੱਠੇ ਫਿਲਮ 'ਚ ਨਜ਼ਰ ਆਉਣ ਵਾਲੇ ਹਨ।
ਤਸਵੀਰਾਂ 'ਚ ਸਾਮੰਥਾ ਪਿੰਕ ਟੌਪ ਅਤੇ ਬਲੈਕ ਜੀਨਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਸਲੀਪਰ ਪਹਿਨੇ ਹੋਏ ਹਨ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਰਿਤਿਕ ਰੌਸ਼ਨ ਵ੍ਹਾਈਟ ਟੀ-ਸ਼ਰਟ ਅਤੇ ਗ੍ਰੇਅ ਟਰਾਊਜਰ 'ਚ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਬੂਟ ਪਹਿਨੇ ਹੋਏ ਹਨ। ਕੈਪ ਦੇ ਨਾਲ ਅਦਾਕਾਰ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਦੋਵਾਂ ਦੀ ਜੋੜੀ ਬਹੁਤ ਸ਼ਾਨਦਾਰ ਲੱਗ ਰਹੀ ਹੈ। ਦੋਵੇਂ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਤਸਵੀਰਾਂ ਸ਼ੇਅਰ ਕਰਦੇ ਹੋਏ ਸਾਮੰਥਾ ਨੇ ਲਿਖਿਆ-'ਇਕ ਫਿਲਮੀਂ ਪਰਿਵਾਰ ਤੋਂ ਆਉਣ ਵਾਲੇ ਅਦਾਕਾਰ ਨਾਲ ਮਿਲਣਾ ਕਾਫੀ ਆਨੰਦ ਦਿੰਦਾ ਹੈ'। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ।
ਦੱਸ ਦੇਈਏ ਕਿ ਹਾਲ ਹੀ 'ਚ ਇਕ ਹੋਰ ਅਦਾਕਾਰ ਓਲੀਵੀਆ ਮਾਰਿਸ ਨੇ ਹਿੰਦੀ ਫਿਲਮ ਇੰਡਸਟਰੀ 'ਚ ਡੈਬਿਊ ਕੀਤਾ ਹੈ। ਉਹ ਰਾਮ ਚਰਨ ਅਤੇ ਜੂਨੀਅਰ ਐੱਨ.ਟੀ.ਆਰ. ਦੀ ਫਿਲਮ 'ਆਰ.ਆਰ.ਆਰ.' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਆਲੀਆ ਭੱਟ ਵੀ ਹੈ। ਇਸ ਫਿਲਮ ਨੂੰ ਬਾਹੁਬਲੀ ਡਾਇਰੈਕਟਰ ਐੱਸ.ਐੱਸ. ਰਾਜਾਮੌਲੀ ਨੇ ਡਾਇਰੈਕਟ ਕੀਤਾ ਹੈ। ਉਧਰ ਰਿਤਿਕ ਰੌਸ਼ਨ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਬਹੁਤ ਜਲਦ ਫਿਲਮ 'ਫਾਈਟਰ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਆਦਾਕਾਰ ਦੇ ਨਾਲ ਦੀਪਿਕਾ ਪਾਦੁਕੋਣ ਨਜ਼ਰ ਆਵੇਗੀ।
ਫ਼ਿਲਮ ਨਿਰਮਾਤਾ ਨਿਤਿਨ ਮਿਸ਼ਰਾ ਦੀ ਮਾਂ ਵਲੋਂ ਲਿਖੀ ਕਿਤਾਬ ‘ਰਿਸ਼ਤੋਂ ਕਾ ਸਫ਼ਰ’ ਕੀਤੀ ਰਿਲੀਜ਼
NEXT STORY