ਮੁੰਬਈ (ਏਜੰਸੀ)- ਬਾਲੀਵੁੱਡ ਵਿੱਚ ਸ਼੍ਰੀਦੇਵੀ ਦਾ ਨਾਂ ਇੱਕ ਅਜਿਹੀ ਸਟਾਰ ਅਦਾਕਾਰਾ ਵਜੋਂ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਮਨਮੋਹਕ ਅਦਾਵਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ। ਸ਼੍ਰੀਦੇਵੀ ਦਾ ਅਸਲ ਨਾਮ ਸ਼੍ਰੀਅੰਮਾ ਯੰਗਰ ਸੀ। ਉਨ੍ਹਾਂ ਦਾ ਜਨਮ 13 ਅਗਸਤ 1963 ਨੂੰ ਤਾਮਿਲਨਾਡੂ ਦੇ ਮੀਨਾਮਪੱਟੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਸਿਰਫ 4 ਸਾਲ ਦੀ ਉਮਰ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਇੱਕ ਤਾਮਿਲ ਫਿਲਮ ਨਾਲ ਕੀਤੀ ਸੀ। ਸਾਲ 1976 ਤੱਕ ਉਨ੍ਹਾਂ ਨੇ ਕਈ ਦੱਖਣੀ ਭਾਰਤੀ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਕੰਮ ਕੀਤਾ। ਬਤੌਰ ਅਦਾਕਾਰਾ ਉਨ੍ਹਾਂ ਨੇ ਤਾਮਿਲ ਫਿਲਮ "ਮੁੰਦਰੂ ਮੁਦੀਚੀ" ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 1977 ਦੀ ਤਾਮਿਲ ਫਿਲਮ "16 ਭਯਾਨਿਥਨੀਲੇ" ਦੀ ਵਪਾਰਕ ਸਫਲਤਾ ਤੋਂ ਬਾਅਦ, ਸ਼੍ਰੀਦੇਵੀ ਇੱਕ ਸਟਾਰ ਅਦਾਕਾਰਾ ਬਣ ਗਈ। ਸ਼੍ਰੀਦੇਵੀ ਨੇ 1979 ਵਿੱਚ ਰਿਲੀਜ਼ ਹੋਈ "ਸੋਲਵਾ ਸਾਵਨ" ਨਾਲ ਹਿੰਦੀ ਫਿਲਮਾਂ ਵਿੱਚ ਆਪਣਾ ਡੈੂਬਿਊ ਕੀਤਾ। ਇਹ ਫਿਲਮ ਅਸਫਲ ਰਹੀ, ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਭਾਰਤੀ ਫਿਲਮਾਂ ਵੱਲ ਰੁਖ਼ ਕਰ ਲਿਆ।
ਇਹ ਵੀ ਪੜ੍ਹੋ: ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ ਗਿਆ 3 ਲੱਖ

ਸਾਲ 1983 ਵਿੱਚ "ਹਿੰਮਤਵਾਲਾ" ਰਾਹੀਂ ਉਨ੍ਹਾਂ ਨੇ ਇਕ ਵਾਰ ਫਿਰ ਹਿੰਦੀ ਸਿਨੇਮਾ ਵਿੱਚ ਵਾਪਸੀ ਕੀਤੀ। ਇਸ ਫਿਲਮ ਦੀ ਸਫਲਤਾ ਦੇ ਨਾਲ ਹੀ ਉਹ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਸਥਾਪਿਤ ਕਰਨ ਵਿੱਚ ਕਾਮਯਾਬ ਰਹੀ। ਉਨ੍ਹਾਂ ਦੀ ਫਿਲਮ "ਸਦਮਾ" ਵੀ ਉਸੇ ਸਾਲ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਨਹੀਂ ਰਹੀ ਪਰ ਸ਼੍ਰੀਦੇਵੀ ਦੀ ਅਦਾਕਾਰੀ ਨੂੰ ਅੱਜ ਵੀ ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਵਧੀਆ ਪ੍ਰਦਰਸ਼ਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਾਲ 1986 ਵਿੱਚ ਰਿਲੀਜ਼ ਹੋਈ "ਨਗੀਨਾ", ਸ਼੍ਰੀਦੇਵੀ ਦੇ ਕਰੀਅਰ ਦੀਆਂ ਸਭ ਤੋਂ ਮਹੱਤਵਪੂਰਨ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਵਿੱਚ, ਉਨ੍ਹਾਂ ਨੇ ਇੱਕ ਇੱਛਾਧਾਰੀ ਨਾਗਿਨ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ 'ਤੇ ਫਿਲਮਾਇਆ ਗਿਆ ਗੀਤ "ਮੈਂ ਤੇਰੀ ਦੁਸ਼ਮਣ, ਦੁਸ਼ਮਣ ਤੂੰ ਮੇਰਾ" ਅਜੇ ਵੀ ਉਨ੍ਹਾਂ ਦੇ ਸ਼ਾਨਦਾਰ ਡਾਂਸ ਲਈ ਯਾਦ ਕੀਤਾ ਜਾਂਦਾ ਹੈ। ਸਾਲ 1987 ਵਿੱਚ ਰਿਲੀਜ਼ ਹੋਈ "ਮਿਸਟਰ ਇੰਡੀਆ" ਉਨ੍ਹਾਂ ਦੇ ਕਰੀਅਰ ਦੀਆਂ ਸਭ ਤੋਂ ਸਫਲ ਫਿਲਮਾਂ ਵਿੱਚ ਸ਼ੁਮਾਰ ਹੈ। ਫਿਰ ਸਾਲ 1989 ਵਿੱਚ ਸ਼੍ਰੀਦੇਵੀ ਦੀ "ਚਾਲਬਾਜ਼" ਰਿਲੀਜ਼ ਹੋਈ, ਜਿਸ ਵਿੱਚ ਉਨ੍ਹਾਂ ਨੇ ਜੁੜਵਾਂ ਭੈਣਾਂ ਦੀ ਦੋਹਰੀ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਇਸ ਚੁਣੌਤੀਪੂਰਨ ਭੂਮਿਕਾ ਨੂੰ ਯਾਦਗਾਰੀ ਬਣਾ ਦਿੱਤਾ।
ਇਹ ਵੀ ਪੜ੍ਹੋ: ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ ਛੱਡੀ ਦੁਨੀਆ

ਉਸੇ ਸਾਲ ਇੱਕ ਹੋਰ ਸੁਪਰਹਿੱਟ ਫਿਲਮ, "ਚਾਂਦਨੀ" ਰਿਲੀਜ਼ ਹੋਈ। ਯਸ਼ ਚੋਪੜਾ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ, ਸ਼੍ਰੀਦੇਵੀ ਨੇ ਆਪਣੇ ਚੁਲਬੁਲੇ ਅੰਦਾਜ਼ ਅਤੇ ਸੰਜੀਦਾ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਅਦਾਕਾਰੀ ਲਈ, ਉਨ੍ਹਾਂ ਨੂੰ ਫਿਲਮਫੇਅਰ ਸਰਵੋਤਮ ਅਦਾਕਾਰਾ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ। ਸਾਲ 1991 ਦੀ ਫਿਲਮ "ਲਮਹੇ" ਵਿੱਚ, ਸ਼੍ਰੀਦੇਵੀ ਨੇ ਮਾਂ ਅਤੇ ਧੀ ਦੀ ਦੋਹਰੀ ਭੂਮਿਕਾ ਨਿਭਾਈ। ਉਥੇ ਹੀ ਸਾਲ 1992 ਦੀ ਫਿਲਮ "ਖੁਦਾ ਗਵਾਹ" ਵਿੱਚ ਉਹ ਦੋਹਰੀ ਭੂਮਿਕਾ ਵਿੱਚ ਵੀ ਦਿਖਾਈ ਦਿੱਤੀ ਅਤੇ ਇੱਕ ਸਥਾਈ ਛਾਪ ਛੱਡੀ। ਸਾਲ 1996 ਵਿੱਚ ਨਿਰਮਾਤਾ-ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਕਰਨ ਤੋਂ ਬਾਅਦ, ਸ਼੍ਰੀਦੇਵੀ ਨੇ ਆਪਣਾ ਫਿਲਮੀ ਕੰਮ ਕਾਫ਼ੀ ਘਟਾ ਦਿੱਤਾ। ਸਾਲ 1997 ਵਿੱਚ ਰਿਲੀਜ਼ ਹੋਈ "ਜੁਦਾਈ" ਉਨ੍ਹਾਂ ਦੇ ਕਰੀਅਰ ਦੀਆਂ ਆਖਰੀ ਮਹੱਤਵਪੂਰਨ ਫਿਲਮਾਂ ਵਿੱਚੋਂ ਇੱਕ ਸੀ।
ਇਹ ਵੀ ਪੜ੍ਹੋ: ਯੂਟਿਊਬਰ ਪਤੀ ਨੂੰ ਛੱਡ ਬੱਸ ਕੰਡਕਟਰ ਨਾਲ ਫਰਾਰ ਹੋਈ ਪਤਨੀ, ਮਸ਼ਹੂਰ ਵਲੌਗਰ ਦੀ ਜ਼ਿੰਦਗੀ 'ਚ ਆਇਆ ਭੂਚਾਲ

ਇਸ ਫਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਦਾ ਇਕ ਵਖਰਾ ਹੀ ਅੰਦਾਜ਼ ਵੇਖਣ ਨੂੰ ਮਿਲਿਆ। ਸ਼੍ਰੀਦੇਵੀ ਦੀ ਜੋੜੀ ਜਤਿੰਦਰ ਅਤੇ ਅਨਿਲ ਕਪੂਰ ਨਾਲ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ। ਲਗਭਗ 3 ਦਹਾਕਿਆਂ ਦੇ ਫਿਲਮੀ ਕਰੀਅਰ ਵਿੱਚ, ਸ਼੍ਰੀਦੇਵੀ ਲਗਭਗ 200 ਫਿਲਮਾਂ ਵਿੱਚ ਦਿਖਾਈ ਦਿੱਤੀ। ਹਿੰਦੀ ਤੋਂ ਇਲਾਵਾ, ਉਨ੍ਹਾਂ ਨੇ ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ। ਸ਼੍ਰੀਦੇਵੀ ਨੇ 2012 ਵਿੱਚ "ਇੰਗਲਿਸ਼ ਵਿੰਗਲਿਸ਼" ਨਾਲ ਸ਼ਾਨਦਾਰ ਵਾਪਸੀ ਕੀਤੀ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਰਹੀ, ਅਤੇ ਸ਼੍ਰੀਦੇਵੀ ਦੇ ਪ੍ਰਦਰਸ਼ਨ ਦੀ ਇੱਕ ਵਾਰ ਫਿਰ ਵਿਆਪਕ ਪ੍ਰਸ਼ੰਸਾ ਹੋਈ। ਸਾਲ 2017 ਵਿੱਚ ਰਿਲੀਜ਼ ਹੋਈ "ਮੌਮ" ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਅਤੇ ਫਿਲਮਫੇਅਰ ਪੁਰਸਕਾਰ ਸਣੇ ਕਈ ਸਨਮਾਨ ਮਿਲੇ। ਆਪਣੀ ਅਦਾਕਾਰੀ, ਨ੍ਰਿਤ ਅਤੇ ਸੁੰਦਰਤਾ ਨਾਲ ਦਹਾਕਿਆਂ ਤੱਕ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਾਲੀ ਸ਼੍ਰੀਦੇਵੀ ਦਾ 24 ਫਰਵਰੀ 2018 ਨੂੰ ਅਚਾਨਕ ਦੇਹਾਂਤ ਹੋ ਗਿਆ। ਇਹ ਮਹਾਨ ਅਦਾਕਾਰਾ, ਨਾ ਹੀ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਸੀ ਅਤੇ ਨਾ ਹੀ ਕੋਈ ਅਜਿਹਾ ਸੰਕੇਤ ਸੀ ਪਰ 24 ਫਰਵਰੀ 2018 ਨੂੰ ਦੁਬਈ ਤੋਂ ਆਈ ਉਨ੍ਹਾਂ ਦੀ ਮੌਤ ਦੀ ਖਬਰ ਨੇ ਪੂਰੀ ਦੁਨੀਆ ਅਤੇ ਸਿਨੇਮਾ ਜਗਤ ਨੂੰ ਹਿਲਾ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ: ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ ! ਬ੍ਰਾਜ਼ੀਲ 'ਚ ਵਾਪਰਿਆ ਹਾਦਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ ਗਿਆ 3 ਲੱਖ
NEXT STORY