ਨਵੀਂ ਦਿੱਲੀ (ਏਜੰਸੀ) : ਭਾਰਤ ਦੇ ਮਸ਼ਹੂਰ ਰੌਕ ਬੈਂਡ 'ਰੌਕ ਮਸ਼ੀਨ' (ਜੋ ਬਾਅਦ ਵਿੱਚ 'ਇੰਡਸ ਕ੍ਰੀਡ' ਵਜੋਂ ਜਾਣਿਆ ਗਿਆ) ਦੇ ਸੰਸਥਾਪਕ ਮੈਂਬਰ ਅਤੇ ਅਨੁਭਵੀ ਗਿਟਾਰਿਸਟ ਮਹੇਸ਼ ਤਿਨਾਈਕਰ ਦਾ 63 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮਹੇਸ਼ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਭਾਰਤੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੰਗੀਤਕਾਰ, ਕਲਾਕਾਰ ਅਤੇ ਪ੍ਰਸ਼ੰਸਕ ਦੇਸ਼ ਦੇ ਸੁਤੰਤਰ ਰੌਕ ਸੰਗੀਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰ ਰਹੇ ਹਨ। ਦੱਸ ਦੇਈਏ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦੀ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: "ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

ਅਦਾਕਾਰ, ਫਿਲਮ ਨਿਰਮਾਤਾ ਅਤੇ ਸੰਗੀਤਕਾਰ ਫਰਹਾਨ ਅਖਤਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਤਿਨਾਈਕਰ ਦੀ ਗਿਟਾਰ ਵਜਾਉਂਦੇ ਹੋਏ ਇੱਕ ਬਲੈਕ-ਐਂਡ-ਵਾਈਟ ਤਸਵੀਰ ਕਰਕੇ ਸ਼ਰਧਾਂਜਲੀ ਦਿੰਦਿਆਂ ਲਿਖਿਆ, ""RIP brother #maheshtinaikar"।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਗਾਇਕ ਅਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਵੀ ਤਿਨਾਈਕਰ ਦੇ ਜਾਣ 'ਤੇ ਦੁੱਖ ਪ੍ਰਗਟ ਕੀਤਾ। ਡਡਲਾਨੀ ਨੇ ਆਪਣੀ ਸ਼ਰਧਾਂਜਲੀ ਵਿੱਚ ਲਿਖਿਆ, "ਮੈਨੂੰ ਮਹਿਸੂਸ ਹੋ ਰਿਹਾ ਹੈ ਜਿਵੇਂ ਕਿਸੇ ਨੇ ਮੇਰੀ ਛਾਤੀ 'ਤੇ ਜ਼ੋਰ ਨਾਲ ਮਾਰਿਆ ਹੋਵੇ।"
ਉਨ੍ਹਾਂ ਨੇ ਦੇਸ਼ ਦੇ ਰੌਕ ਭਾਈਚਾਰੇ ਲਈ ਰਾਹ ਖੋਲ੍ਹਣ ਵਿੱਚ ਤਿਨਾਈਕਰ ਦੀ ਭੂਮਿਕਾ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ 'ਰੌਕ ਮਸ਼ੀਨ' ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਭਾਰਤ ਦੇ ਹਰ ਰੌਕ ਕਲਾਕਾਰ 'ਤੇ ਉਨ੍ਹਾਂ ਦਾ ਵੱਡਾ ਅਹਿਸਾਨ ਹੈ, ਕਿਉਂਕਿ ਉਨ੍ਹਾਂ ਨੇ ਇੱਕ ਅਜਿਹਾ ਰਸਤਾ ਦਿਖਾਇਆ ਜੋ ਕਦੇ ਅਸੰਭਵ ਲੱਗਦਾ ਸੀ।

ਇਹ ਵੀ ਪੜ੍ਹੋ: 'ਜ਼ਿੰਦਾ ਨੇ ਨਾਨਾ ਪਾਟੇਕਰ..!', ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ ਕੀਤਾ ਦਾਅਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫ਼ਿਲਮ ਲਈ ਜਨੂੰਨ ਤੇ ਕਬੱਡੀ ਖਿਡਾਰਣਾਂ ਲਈ ਜਜ਼ਬਾ : ‘ਥਾਪੀ’ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਨੇ ਪ੍ਰਮੋਸ਼ਨ ਲਈ ਕਾਇਮ ਕੀਤੀ ਵੱਖਰੀ ਮਿਸਾਲ
NEXT STORY