ਮੁੰਬਈ (ਬਿਊਰੋ)– ਹੋਲੀ ਮੌਕੇ ਬਾਲੀਵੁੱਡ ਸਿਤਾਰੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈਆਂ ਦੇਣ ਲਈ ਪੋਸਟਾਂ ਸਾਂਝੀਆਂ ਕਰ ਰਹੇ ਹਨ। ਇਸ ਵਿਚਾਲੇ ਟਵਿਟਰ ’ਤੇ ਅਕਸ਼ੇ ਕੁਮਾਰ ਦਾ ਨਾਂ ਟਰੈਂਡ ਹੋਣ ਲੱਗਾ ਹੈ। ਲੋਕ ਅਕਸ਼ੇ ਦੇ ਬਾਈਕਾਟ ’ਚ ਟਵੀਟ ਕਰ ਰਹੇ ਹਨ ਤੇ ਉਸ ਨੂੰ ਟਰੋਲ ਵੀ ਕਰ ਰਹੇ ਹਨ। ਇਸ ਦੀ ਵਜ੍ਹਾ ਅਕਸ਼ੇ ਕੁਮਾਰ ਦਾ ਹੋਲੀ ਮੌਕੇ ਕੀਤਾ ਗਿਆ ਟਵੀਟ ਹੈ। ਟਰੋਲ ਹੋਣ ਤੋਂ ਬਾਅਦ ਅਕਸ਼ੇ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਉਹ ਆਪਣੀ ਬੇਟੀ ਨਾਲ ਦਿਖਾਈ ਦੇ ਰਹੇ ਹਨ।
ਅਕਸ਼ੇ ਕੁਮਾਰ ਨੇ ਹੋਲੀ ’ਤੇ ਟਵੀਟ ਕੀਤਾ, ‘ਡੂ ਮੀ ਏ ਫੇਵਰ ਲੈੱਟਸ ਨੌਟ ਪਲੇਅ ਹੋਲੀ! ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਘਰ ’ਤੇ ਹੋਲੀ ਖੇਡੋ। ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਵਧਾਈਆਂ।’ ਅਕਸ਼ੇ ਤੋਂ ਇਲਾਵਾ ਵੀ ਕਈ ਸਿਤਾਰਿਆਂ ਨੇ ਇਸ ਤਰ੍ਹਾਂ ਦੇ ਟਵੀਟ ਸਾਂਝੇ ਕੀਤੇ ਹਨ ਪਰ ਅਕਸ਼ੇ ਦੇ ਟਵੀਟ ’ਤੇ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਲੋਕ ਅਕਸ਼ੇ ਨੂੰ ਇਸ ਲਈ ਟਰੋਲ ਕਰ ਰਹੇ ਹਨ ਕਿਉਂਕਿ ਉਸ ਨੇ ਹੋਲੀ ਖੇਡਣ ਤੋਂ ਮਨ੍ਹਾ ਕੀਤਾ ਹੈ। ਹਾਲਾਂਕਿ ਕਈ ਲੋਕਾਂ ਨੇ ਇਹ ਵੀ ਲਿਖਿਆ ਹੈ ਕਿ ਅਕਸ਼ੇ ਦੇ ਟਵੀਟ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ। ਪਹਿਲੀ ਲਾਈਨ ਉਸ ਦੇ ਗੀਤ ਤੋਂ ਬਣੀ ਹੈ ਤੇ ਦੂਜੀ ਲਾਈਨ ’ਚ ਉਹ ਕੋਰੋਨਾ ਕਰਕੇ ਅਜਿਹਾ ਕਹਿ ਰਹੇ ਹਨ।
ਅਕਸ਼ੇ ਕੁਮਾਰ ਨੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੀ ਬੇਟੀ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ ’ਚ ਅਕਸ਼ੇ ਨੇ ਲਿਖਿਆ, ‘ਜੋ ਲੋਕ ਤੁਹਾਡੇ ਦਿਲ ਦਾ ਹਿੱਸਾ ਹਨ, ਉਨ੍ਹਾਂ ਨਾਲ ਤਿਉਹਾਰ ਮਨਾਉਣ ਤੋਂ ਵੱਧ ਕੇ ਕੋਈ ਖੁਸ਼ੀ ਨਹੀਂ ਹੈ।’
ਨੋਟ– ਅਕਸ਼ੇ ਦੇ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੋਸਤਾਂ ਨਾਲ ਹੋਲੀ ਦੇ ਰੰਗਾਂ 'ਚ ਰੰਗੇ ਨੇਹਾ ਕੱਕੜ ਤੇ ਰੋਹਨਪ੍ਰੀਤ, ਵੇਖੋ ਸੈਲੀਬ੍ਰੇਸ਼ਨ ਦੀਆਂ ਖ਼ਾਸ ਤਸਵੀਰਾਂ
NEXT STORY