ਮੁੰਬਈ (ਏਜੰਸੀ)- 'ਕੌਨ ਬਣੇਗਾ ਕਰੋੜਪਤੀ' ਦੇ ਸੀਜ਼ਨ 18 ਦੌਰਾਨ ਮੈਗਾਸਟਾਰ ਅਮਿਤਾਭ ਬੱਚਨ ਨੂੰ ਉਦੋਂ ਸਵਾਲਾਂ ਦੇ ਘੇਰੇ ਵਿੱਚ ਆਉਣਾ ਪਿਆ, ਜਦੋਂ ਪ੍ਰਤੀਯੋਗੀ ਅਹੇਲੀ ਨੇ ਮੇਜ਼ਬਾਨ ਦੀ ਭੂਮਿਕਾ ਨਿਭਾਉਂਦਿਆਂ ਉਨ੍ਹਾਂ ਤੋਂ ਬੰਗਾਲ ਦੇ ਜਵਾਈ ਵਜੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਮਜ਼ਾਕੀਆ ਅੰਦਾਜ਼ ਵਿੱਚ ਸਵਾਲ ਪੁੱਛੇ।
ਇਹ ਵੀ ਪੜ੍ਹੋ: ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ ਕੋਮਲ ਨੇ ਤੋੜੀ ਚੁੱਪੀ
ਅਹੇਲੀ ਨੇ ਕਿਹਾ, "ਤੁਸੀਂ ਬੰਗਾਲ ਦੇ ਜਵਾਈ ਹੋ, ਇਸ ਲਈ ਮੈਂ ਤੁਹਾਨੂੰ ਕੁਝ ਸਵਾਲ ਪੁੱਛਣ ਜਾ ਰਹੀ ਹਾਂ।" ਇਸ ਤੋਂ ਬਾਅਦ ਉਸਨੇ ਅਦਾਕਾਰ ਤੋਂ ਪੁੱਛਿਆ ਕਿ, ਉਨ੍ਹਾਂ ਨੂੰ ਸਹੁਰੇ ਅਤੇ ਸੱਸ ਵਿੱਚੋਂ ਕੌਣ ਜ਼ਿਆਦਾ ਪਸੰਦ ਹੈ?" ਇਸ 'ਤੇ ਜ਼ਿਆਦਾ ਸਮਾਂ ਲਏ ਬਿਨਾਂ, ਬੱਚਨ ਨੇ ਤੁਰੰਤ ਜਵਾਬ ਦਿੱਤਾ, "ਸੱਸ।"
ਇਹ ਵੀ ਪੜ੍ਹੋ: ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ ਕਰਨ ਲੱਗਾ 'ਨਫ਼ਰਤ'
ਇਸ ਤੋਂ ਬਾਅਦ ਅਹੇਲੀ ਨੇ ਆਪਣਾ ਮਜ਼ਾਕੀਆ ਸਵਾਲ-ਜਵਾਬ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਬੱਚਨ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਆਪਣੇ ਸਹੁਰੇ ਘਰ ਦੀ ਕਿਹੜੀ ਗੱਲ ਸਭ ਤੋਂ ਵੱਧ ਯਾਦ ਆਉਂਦੀ ਹੈ। ਇਸ 'ਤੇ ਬੱਚਨ ਨੇ ਆਪਣੇ ਖਾਸ ਅੰਦਾਜ਼ ਵਿੱਚ ਹਾਜ਼ਰ-ਜਵਾਬੀ ਦਿਖਾਉਂਦੇ ਹੋਏ ਸਵਾਲ ਦਾ ਰੁਖ ਹੀ ਬਦਲ ਦਿੱਤਾ। ਉਨ੍ਹਾਂ ਕਿਹਾ, "ਜੋ ਸਹੁਰੇ ਘਰ ਜਾਵੇ, ਉਸ ਨੂੰ ਯਾਦ ਆਵੇ, ਮੈਂ ਕਿਉਂ ਯਾਦ ਕਰਾਂ?" ਉਨ੍ਹਾਂ ਦੇ ਇਸ ਜਵਾਬ ਨੇ ਉੱਥੇ ਮੌਜੂਦ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦਿੱਤਾ।
ਇਹ ਵੀ ਪੜ੍ਹੋ: ਬੈਂਕਾਂ ਦੀ ਹੜਤਾਲ ਦੌਰਾਨ SBI ਦਾ ਵੱਡਾ ਐਲਾਨ ! ਲੱਖਾਂ ਗਾਹਕਾਂ ਨੂੰ ਦਿੱਤੀ Good News
ਦੱਸ ਦੇਈਏ ਕਿ ਜਯਾ ਬੱਚਨ ਲੇਖਕ ਅਤੇ ਪੱਤਰਕਾਰ ਤਰੁਣ ਕੁਮਾਰ ਭਾਦੁੜੀ ਅਤੇ ਇੰਦਰਾ ਭਾਦੁੜੀ ਦੀ ਧੀ ਹੈ। ਅਮਿਤਾਭ ਤੇ ਜਯਾ ਨੇ 1973 ਵਿੱਚ ਵਿਆਹ ਕਰਾਇਆ ਸੀ। ਇਸ ਜੋੜੇ ਦੇ 2 ਬੱਚੇ ਅਭਿਸ਼ੇਕ ਬੱਚਨ ਅਤੇ ਸ਼ਵੇਤਾ ਬੱਚਨ ਨੰਦਾ ਹਨ।
ਇਹ ਵੀ ਪੜ੍ਹੋ: ਯੂਟਿਊਬਰ ਮਨੀ ਸ਼ੋਕਰ ਨੂੰ ਭੇਜਿਆ ਗਿਆ ਜੇਲ੍ਹ ! ਸਲਾਖਾਂ ਪਿੱਛੇ ਕੱਟੇਗਾ 14 ਦਿਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਨੁਭਵ ਸਿਨ੍ਹਾ ਨੇ ਆਪਣਾ ਮਿਊਜ਼ਿਕ ਲੇਬਲ ‘ਬਨਾਰਸ ਬੀਟ’ ਕੀਤਾ ਲਾਂਚ
NEXT STORY