ਮੁੰਬਈ (ਬਿਊਰੋ)– ਸਾਰਥਕ ਦਾਸਗੁਪਤਾ ਵਲੋਂ ਨਿਰਦੇਸ਼ਿਤ ‘200 ਹੱਲਾ ਹੋ’ ਫ਼ਿਲਮ ਨਾਲ ਬਾਲੀਵੁੱਡ ਅਦਾਕਾਰ ਅਮੋਲ ਪਾਲੇਕਰ ਬਾਲੀਵੁੱਡ ’ਚ ਮੁੜ ਵਾਪਸੀ ਕਰ ਰਹੇ ਹਨ। ਫ਼ਿਲਮ ’ਚ ਦਿਖਾਇਆ ਗਿਆ ਹੈ ਕਿ ਕਿਵੇਂ 200 ਦਲਿਤ ਔਰਤਾਂ ਇਕਜੁੱਟ ਹੋ ਕੇ ਇਕ ਗੈਂਗਸਟਰ, ਲੁਟੇਰੇ ਨੂੰ ਖੁੱਲ੍ਹੀ ਅਦਾਲਤ ’ਚ ਕੁੱਟ-ਕੁੱਟ ਕੇ ਕਾਨੂੰਨ ਤੇ ਨਿਆਂ ਆਪਣੇ ਹੱਥ ’ਚ ਲੈ ਲੈਂਦੀਆਂ ਹਨ। ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਤੇ ਸਥਿਤੀਆਂ ਨੂੰ ਉਜਾਗਰ ਕਰਦੀ ਹੈ, ਜਿਸ ਕਾਰਨ 200 ਔਰਤਾਂ ਨੇ ਨਿਆਂ ਪਾਉਣ ਲਈ ਇੰਨਾ ਸਖ਼ਤ ਕਦਮ ਚੁੱਕਿਆ ਸੀ।
‘200 ਹੱਲਾ ਹੋ’ ’ਚ ਅਦਾਕਾਰ ਬਰੁਣ ਸੋਬਤੀ, ਅਦਾਕਾਰਾ ਸਲੋਨੀ ਬੱਤਰਾ ਤੇ ਚੰਡੀਗੜ੍ਹ ਦੇ ਸਾਹਿਲ ਖੱਟਰ, ਸੈਰਾਟ ਗਰਲ ਰਿੰਕੂ ਰਾਜਗੁਰੂ, ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਓਪੇਂਦਰ ਲਿਮਯੇ ਤੇ ਮਸ਼ਹੂਰ ਟੀ. ਵੀ. ਅਦਾਕਾਰ ਇੰਦਰਨੀਲ ਸੇਨਗੁਪਤਾ ਅਦਾਕਾਰੀ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫ਼ਿਲਮ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਅਨੁਭਵੀ ਅਦਾਕਾਰਾ ਅਮੋਲ ਪਾਲੇਕਰ ਦੀ ਵਾਪਸੀ ਦਾ ਪ੍ਰਤੀਕ ਹੈ।
ਇਹ ਖ਼ਬਰ ਵੀ ਪੜ੍ਹੋ : 28 ਬੈੱਡਰੂਮਜ਼ ਵਾਲੀ ਹਵੇਲੀ ’ਚ ਰਹਿੰਦੀ ਹੈ ਅਦਾਕਾਰਾ ਸੋਮੀ ਅਲੀ ਪਰ ਨਹੀਂ ਕਰਦੀ ਅਜਿਹਾ ਕੰਮ
ਸਾਹਿਲ ਖੱਟਰ ਨੇ ਦੱਸਿਆ ਕਿ ਉਨ੍ਹਾਂ ਦਾ ਕਿਰਦਾਰ ਬੱਲੀ ਚੌਧਰੀ ਇਕ ਬਦਨਾਮ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਕਿਰਦਾਰ ਹੈ। ਉਨ੍ਹਾਂ ਨੇ ਜਦੋਂ ਉਸ ਬਾਰੇ ਪੜ੍ਹਿਆ ਤੇ ਪਤਾ ਲੱਗਾ ਕਿ ਉਹ ਸੱਚਮੁੱਚ ਭਾਰਤ ਦੇ 10 ਸਭ ਤੋਂ ਖ਼ਤਰਨਾਕ ਸੀਰੀਅਲ ਕਿੱਲਰਜ਼ ’ਚੋਂ ਇਕ ਹੈ। ਜਦੋਂ ਮੈਂ ਉਸ ਦੀ ਤਸਵੀਰ ਦੇਖੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਸ ਦੁਬਲੇ-ਪਤਲੇ ਦਿਸਣ ਵਾਲੇ ਆਦਮੀ ਨੇ ਸਮਾਜ ’ਚ ਕਿੰਨਾ ਅੱਤਵਾਦ ਫੈਲਾ ਦਿੱਤਾ ਹੈ। ਮੈਨੂੰ ਹੈਰਾਨੀ ਹੋਈ ਕਿ ਇਹ ਪਤਲਾ ਆਦਮੀ ਇੰਨਾ ਅੱਤਵਾਦ ਕਿਵੇਂ ਫੈਲਾ ਸਕਦਾ ਹੈ। ਇਹ ਇਕ ਦਿਲਚਸਪ ਕਿਰਦਾਰ ਸੀ ਤੇ ਮੇਰੇ ਲਈ ਇਸ ਤੋਂ ਬਿਹਤਰ ਓ. ਟੀ. ਟੀ. ਡੈਬਿਊ ਨਹੀਂ ਹੋ ਸਕਦਾ ਸੀ।
ਬਰੁਣ ਸੋਬਤੀ ਨੇ ਕਿਹਾ ਕਿ ਫ਼ਿਲਮ ’ਚ ਮੇਰਾ ਕਿਰਦਾਰ ਓਮੇਸ਼ ਜੋਸ਼ੀ ਦਾ ਹੈ, ਜੋ ਇਕ ਵਕੀਲ ਹੈ ਤੇ ਲੋਕਾਂ ਦੇ ਕੇਸ ਮੁਫ਼ਤ ’ਚ ਲੜਦਾ ਹੈ। ਭਾਰਤ ਦੇ ਵਰਤਮਾਨ ਸਿਨੇਮਾਈ ਦ੍ਰਿਸ਼ ’ਚ ਤੁਸੀਂ ਦੇਖੋਗੇ ਕਿ ਗ੍ਰੇ ਪਾਤਰਾਂ ਦੀ ਵੱਧ ਪੂਰਤੀ ਹੈ। ਓਮੇਸ਼ ਇਕ ਅਲੱਗ ਤੇ ਸਾਕਾਰਾਤਮਕ ਕਿਰਦਾਰ ਹੈ, ਜੋ ਮੈਂ ਲੰਬੇ ਸਮੇਂ ਬਾਅਦ ਕੀਤਾ ਹੈ। ਸੱਚ ਕਹਾਂ ਤਾਂ ਇਹ ਉਨ੍ਹਾਂ ਬਹੁਤ ਘੱਟ ਮੌਕਿਆਂ ’ਚੋਂ ਇਕ ਹੋ ਸਕਦਾ ਹੈ, ਜਿਥੇ ਮੈਂ ਪੂਰੀ ਸਕ੍ਰਿਪਟ ਪੜ੍ਹਨ ਤੋਂ ਪਹਿਲਾਂ ਹੀ ਫ਼ਿਲਮ ਕਰਨ ਦਾ ਮਨ ਬਣਾ ਲਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਰਣਜੀਤ ਬਾਵਾ ਲੈ ਕੇ ਆ ਰਹੇ ਗੁਰਲੇਜ ਅਖਤਰ ਨਾਲ ਅਗਲਾ ਪ੍ਰਾਜੈਕਟ, ਸਾਂਝੀ ਕੀਤੀ ਪਿਆਰੀ ਜਿਹੀ ਝਲਕ (ਵੀਡੀਓ)
NEXT STORY