ਮੁੰਬਈ : ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਵ ਨੇ ਸੱਤ ਸਾਲਾਂ ਦੇ ਪ੍ਰੇਮ ਸੰਬੰਧਾਂ ਤੋਂ ਬਾਅਦ ਰੇਡਿਓ ਜਾਕੀ ਅਨਮੋਲ ਨਾਲ ਅੱਜ ਵਿਆਹ ਕਰ ਲਿਆ ਹੈ। ਅਨਮੋਲ ਨੇ ਆਪਣੇ ਟਵਿੱਟਰ ਅਤੇ ਫੇਸਬੁੱਕ ਪ੍ਰਸ਼ੰਸਕਾਂ ਨਾਲ ਆਪਣੀ ਇਹ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਆਪਣੀ ਅਤੇ ਅੰ੍ਿਰਮਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਸੱਤ ਸਾਲ ਪਹਿਲਾਂ ਸ਼ੁਰੂ ਹੋਇਆ ਇਕ ਮੁਲਾਕਾਤ ਜਾਰੀ ਹੈ। ਇਹ ਅੱਜ ਬਹੁਤ ਮਜ਼ਬੂਤ ਹੋ ਗਿਆ ਹੈ। ਅਸੀਂ ਵਿਆਹ ਕਰ ਲਿਆ ਹੈ। ਮੈਂ ਅਤੇ ਅੰਮ੍ਰਿਤਾ ਤੁਹਾਡੀਆਂ ਸ਼ੁੱਭਕਾਮਨਾਵਾਂ ਚਾਹੁਦੇ ਹਾਂ।''
ਜਾਣਕਾਰੀ ਅਨੁਸਰ 34 ਸਾਲਾ ਅੰਮ੍ਰਿਤਾ ਇਸ ਸਮੇਂ ਟੀ.ਵੀ. ਸ਼ੋਅ 'ਮੇਰੀ ਆਵਾਜ਼ ਹੀ ਪਹਿਚਾਣ ਹੈ' 'ਚ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਫਿਲਮ 'ਇਸ਼ਕ ਵਿਸ਼ਕ', 'ਜੋਲੀ ਐਲਐਲਬੀ', 'ਦੀਵਾਰ', 'ਮੈਂ ਹੂੰ ਨਾ' ਅਤੇ 'ਦੀ ਲੀਜੈਂਡ ਆਫ ਭਗਤ ਸਿੰਘ ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
OMG: ਇਸ ਅਦਾਕਾਰਾ ਨੂੰ ਹਰ ਰੋਜ਼ ਕੋਣ ਭੇਜਦਾ ਹੈ 8 ਹਜ਼ਾਰ ਗੁਲਾਬ!!
NEXT STORY